28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸਾਹਿਤ ਸਿਰਜਣਾ ਮੰਚ ਵਲੋਂ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਨਾਲ ਰੂਬਰੂ ਸਮਾਗਮ <br/>

ਅਜੀਤ ਡੈਸਕ 17-06-2026
ਭਵਾਨੀਗੜ੍ਹ, 16 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਸਾਹਿਤ ਸਿਰਜਣਾ ਮੰਚ ਵਲੋਂ ਉੱਘੇ ਗਜ਼ਲਗੋ ਰਣਜੀਤ ਸਿੰਘ ਧੂਰੀ ਨਾਲ ਰੂਬਰੂ ਕਰਵਾਉਣ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਭਾਸ਼ਾ ਵਿਗਿਆਨੀ ਜੰਗ ਸਿੰਘ ਫੱਟੜ , ਪੰਜਾਬੀ ਸਾਹਿਤ ਸਭਾ ਸੁਨਾਮ ਦੇ ਪ੍ਰਧਾਨ ਜਗੀਰ ਸਿੰਘ ਰਤਨ, ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਮਲਵਈ ਗਿੱਧੇ ਦੇ ਕਲਾਕਾਰ ਦਲਬਾਰ ਸਿੰਘ ਚੱਠੇ, ਕਿਰਤੀ ਕਾਮਿਆਂ ਦੀ ਆਵਾਜ਼ ਗੁਰਮੀਤ ਸਿੰਘ ਕਾਲਾਝਾੜ ਅਤੇ ਗਲਪਕਾਰ ਅਨੋਖ ਸਿੰਘ ਵਿਰਕ ਵਿਸ਼ੇਸ਼ ਮਹਿਮਾਨ 'ਤੇ ਪਹੁੰਚੇ | ਇਸ ਮੌਕੇ ਰਣਜੀਤ ਸਿੰਘ ਧੂਰੀ ਨੇ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਗਜ਼ਲ ਉਰਦੂ ਅਤੇ ਫ਼ਾਰਸੀ ਸਾਹਿਤ ਦੀ ਦੇਣ ਹੈ ਅਤੇ ਇਸ ਵਿਧਾ ਵਿੱਚ ਸਿਰਜਣਾ ਕਰਨ ਲਈ ਪਹਿਲਾਂ ਇਸ ਦੀ ਬੁਨਿਆਦੀ ਸਮਝ, ਅਧਿਐਨ ਅਤੇ ਲਗਾਤਾਰ ਅਭਿਆਸ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਪਿੰਗਲ ਅਰੂਜ਼ ਦੀ ਮਹੱਤਤਾ ਉਤੇ ਚਾਨਣਾ ਪਾਉਂਦਿਆਂ ਨੌਜਵਾਨ ਸਾਹਿਤਕਾਰਾਂ ਨੂੰ ਕਵਿਤਾ ਸਕੂਲ ਧੂਰੀ ਨਾਲ ਜੁੜ ਕੇ ਗਜ਼ਲ ਦੀਆਂ ਬਾਰੀਕੀਆਂ ਸਿੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ 'ਚ ਡਾ. ਪਵਨ ਸ਼ਰਮਾ, ਰਾਜੀਵ ਜਿੰਦਲ, ਮਨਜੀਤ ਸੰਧੂ, ਮੰਨਤ ਢੀਂਡਸਾ, ਲਕਸ਼ਤਾ ਸ਼ਰਮਾ, ਖੁਸ਼ਲੀਨ ਸ਼ਰਮਾ, ਦਿਵਾਂਸ਼ੀ ਸ਼ਰਮਾ, ਵੰਸ਼ਿਕਾ ਸ਼ਰਮਾ, ਗੋਪਾਲ ਕਿ੍ਸ਼ਨ ਸ਼ਰਮਾ, ਬਲਜੀਤ ਸਿੰਘ ਬਾਂਸਲ, ਚਰਨਜੀਤ ਪਟਵਾਰੀ, ਭੋਲਾ ਸਿੰਘ ਸੰਗਰਾਮੀ, ਹਰਵੀਰ ਬਾਗੀ, ਗੁਰਜੰਟ ਬੀਂਬੜ, ਕਰਨੈਲ ਬੀਂਬੜ, ਜਗਸੀਰ ਸਿੰਘ ਰਾਈਾ, ਰਾਜੂ ਨਾਹਰ ਸਿੰਘ, ਰਾਮ ਸ਼ਰਮਾ ਲੁਬਾਣੇ ਵਾਲਾ, ਸ਼ਸ਼ੀ ਬਾਲਾ, ਕਿਰਨਦੀਪ ਕੌਰ, ਸਰਬਜੀਤ ਸੰਗਰੂਰਵੀ, ਮੀਤ ਸਕਰੌਦੀ, ਸੁਰਜੀਤ ਸਿੰਘ, ਕਰਮ ਚੰਦ, ਰਾਮ ਸਿੰਘ, ਹਰਪਾਲ ਸਿੰਘ ਅਤੇ ਹਨੀ ਸੰਗਰਾਮੀ ਸਮੇਤ ਕਈ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਦਾ ਮੰਚ ਸੰਚਾਲਨ ਗੁਰਜੰਟ ਬੀਂਬੜ ਨੇ ਕੀਤਾ, ਜਦਕਿ ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਨੇ ਪਹੁੰਚੇ ਮਹਿਮਾਨਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਬਲਾਕ ਸੰਮਤੀ ਸੁਨਾਮ ਦੇ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨੇ ਸੰਭਾਲਿਆ ਕਾਰਜਭਾਰ <br/> ਅਗਲੀ ਖ਼ਬਰ ਸਟੇਡੀਅਮ ਦੇ ਉਦਘਾਟਨ ਤੋਂ ਬਾਅਦ ਖਿਡਾਰੀਆਂ ਨੂੰ ਵੰਡੀਆਂ ਕਿੱਟਾਂ ਲੈ ਲਈਆਂ ਵਾਪਸ- ਸਤਗੁਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।