27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਅਕਾਲੀ ਦਲ (ਬ) ਵਲੋਂ ਜ਼ਿਲ੍ਹਾ ਸੰਗਰੂਰ 'ਚ ਹੋਈਆਂ ਅਹਿਮ ਨਿਯੁਕਤੀਆਂ <br/>

ਅਜੀਤ ਡੈਸਕ 17-06-2026
ਸੰਗਰੂਰ, 16 ਜੂਨ (ਦਮਨਜੀਤ ਸਿੰਘ) - ਉਮੀਦ ਫਾਊਾਡੇਸ਼ਨ ਦੇ ਚੇਅਰਮੈਨ, ਉੱਘੇ ਸਮਾਜ ਸੇਵੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਵਲੋਂ ਭੇਜੀਆਂ ਸਿਫ਼ਾਰਿਸ਼ਾਂ ਉਪਰੰਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਸੰਗਰੂਰ ਅੰਦਰ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ | ਜਿਸ 'ਚ ਬੂਟਾ ਸਿੰਘ ਬਾਲਦ ਕਲਾਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ, ਬਲਵਿੰਦਰ ਸਿੰਘ ਮਾਝੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਅਤੇ ਜਗਤਾਰ ਸਿੰਘ ਸੋਮਾ ਫੱਗੂਵਾਲਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨਿਯੁਕਤ ਕੀਤੇ ਗਏ | ਨਿਯੁਕਤੀਆਂ ਉਪਰੰਤ ਅੱਜ ਇਨ੍ਹਾਂ ਸਾਰੇ ਅਹੁਦੇਦਾਰਾਂ ਦਾ ਸੰਗਰੂਰ ਦਫ਼ਤਰ ਵਿਖੇ ਪਹੁੰਚਣ 'ਤੇ ਅਰਵਿੰਦ ਖੰਨਾ ਵੱਲੋਂ ਸਨਮਾਨਿਤ ਕੀਤਾ ਗਿਆ | ਖੰਨਾ ਨੇ ਕਿਹਾ ਕਿ ਉਮੀਦ ਹੈ ਕਿ ਇਹ ਆਗੂ ਆਪਣੀ ਨਵੀਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ | ਉਨ੍ਹਾਂ ਕਿਹਾ ਕਿ ਇਹ ਆਗੂ ਪਹਿਲਾਂ ਵੀ ਪਾਰਟੀ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ, ਪ੍ਰੰਤੂ ਹੁਣ ਇਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ | ਅਰਵਿੰਦ ਖੰਨਾ ਨੇ ਚੁਣੇ ਆਗੂਆਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਮੌਜੂਦ ਚੁਣੇ ਆਗੂਆਂਨੇ ਅਰਵਿੰਦ ਖੰਨਾ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਹਾਈਕਮਾਂਡ ਵੱਲੋਂ ਲਗਾਈ ਸੇਵਾ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਤਜਿੰਦਰ ਪਾਲ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਕਬਾਲਜੀਤ ਸਿੰਘ ਪੂਨੀਆਂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ, ਬਿੰਦਰ ਸਿੰਘ ਬਟਰਿਆਣਾ ਸਰਕਲ ਪ੍ਰਧਾਨ, ਜਸਵੀਰ ਸਿੰਘ ਬਾਲਦ ਖ਼ੁਰਦ, ਦੀਪਕ ਅਗਰਵਾਲ ਹਲਕਾ ਇੰਚਾਰਜ ਵਪਾਰ ਅਤੇ ਉਦਯੋਗ ਵਿੰਗ, ਅਮਰਜੀਤ ਸਿੰਘ ਜੀਤ ਪ੍ਰਧਾਨ, ਜਤਿੰਦਰ ਸਿੰਘ ਵਿੱਕੀ ਕੋਚ ਸਰਕਲ ਪ੍ਰਧਾਨ, ਹੈਪੀ ਕੰਡਾ ਕੌਂਸਲਰ ਸੰਗਰੂਰ, ਗੁਰਮੀਤ ਸਿੰਘ ਕਾਕਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਬਲਜਿੰਦਰ ਸਿੰਘ ਬਿੱਟੂ ਭਵਾਨੀਗੜ੍ਹ, ਵਰਿੰਦਰ ਸਿੰਘ ਬਾਵੀ ਭਵਾਨੀਗੜ੍ਹ, ਰਿੰਕੂ ਬਖਤੜੀ, ਅਮਰੀਕ ਸਿੰਘ ਬਾਲਦ ਕਲਾਂ, ਨਰਿੰਦਰ ਕੁਮਾਰ ਸ਼ੈਲੀ ਭਵਾਨੀਗੜ੍ਹ, ਦਵਿੰਦਰ ਸਿੰਘ ਰਿਟਾਇਰਡ ਕਾਨੂੰਗੋ ਸੰਗਰੂਰ, ਭੁਪਿੰਦਰ ਸਿੰਘ ਸੰਗਰੂਰ, ਲਖਵੀਰ ਸਿੰਘ ਸਾਬਕਾ ਸਰਪੰਚ ਲੱਖੇਵਾਲ ਆਦਿ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਹਾਇਕ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਬੀ.ਐਲ.ਓ. ਯੂਨੀਅਨ ਦਾ ਵਫ਼ਦ ਐਸ.ਡੀ.ਐਮ. ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।