ਭਵਾਨੀਗੜ੍ਹ, 16 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪ੍ਰੇਮ ਚੰਦ ਗਰਗ ਨੂੰ ਭਵਾਨੀਗੜ੍ਹ ਦਾ ਸ਼ਹਿਰੀ ਪ੍ਰਧਾਨ, ਧਨਮਿੰਦਰ ਸਿੰਘ ਭੱਟੀਵਾਲ ਖ਼ੁਰਦ ਨੂੰ ਭਵਾਨੀਗੜ੍ਹ ਦਾ ਸਰਕਲ ਪ੍ਰਧਾਨ ਅਤੇ ਮਿਸਰਾ ਸਿੰਘ ਬਟਰਿਆਣਾ ਨੂੰ ਘਰਾਚੋਂ ਸਰਕਲ ਦਾ ਪ੍ਰਧਾਨ ਬਣਾਉਣ 'ਤੇ ਅਕਾਲੀ ਦਲ ਦੇ ਆਗੂਆਂ 'ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ | ਇਸ ਮੌਕੇ 'ਤੇ ਨਿਹਾਲ ਸਿੰਘ ਨੰਦਗੜ੍ਹ, ਜਥੇ: ਇੰਦਰਜੀਤ ਸਿੰਘ ਤੂਰ, ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਬਲਜਿੰਦਰ ਸਿੰਘ ਗੋਗੀ ਚੰਨੋਂ, ਜਗਤਾਰ ਸਿੰਘ ਖਟੜਾ, ਸਤਨਾਮ ਸਿੰਘ ਫਤਿਹਗੜ੍ਹ ਭਾਦਸੋਂ, ਜਗਦੀਸ਼ ਸਿੰਘ ਬਲਿਆਲ, ਅਮਰ ਸਿੰਘ ਸਾਬਕਾ ਸਰਪੰਚ ਬਾਸੀਅਰਖ਼ ਤੋਂ ਇਲਾਵਾ ਵੱਡੀ ਗਿਣਤੀ ਆਗੂਆਂ ਨੇ ਇਹ ਮਾਣ ਦੇਣ ਦੀ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ, ਸ਼ਹਿਰੀ ਰਿਪਦੁਮਣ ਸਿੰਘ ਰਿਪੂ, ਕੇਵਲ ਸਿੰਘ ਜਲਾਣ, ਅਮਨਵੀਰ ਸਿੰਘ ਚੈਰੀ, ਵਰਿੰਦਰ ਜੀਤ ਸਿੰਘ ਟੀਟੂ, ਹਰਪ੍ਰੀਤ ਸਿੰਘ ਢੀਂਡਸਾ ਅਤੇ ਹੋਰ ਆਗੂਆਂ ਦਾ ਧੰਨਵਾਦ ਕਰਦਿਆਂ ਉਕਤ ਆਗੂਆਂ ਨੂੰ ਵਧਾਈ ਦਿੱਤੀ |