27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਕੇਂਦਰ ਸਰਕਾਰ ਦੇ 200 ਲੀਟਰ ਡੀਜ਼ਲ ਸੀਮਾ ਵਾਲੇ ਫ਼ੈਸਲੇ ਦੀ ਕਿਸਾਨ ਯੂਨੀਅਨ ਵਲੋਂ ਨਿੰਦਾ <br/>

ਅਜੀਤ ਡੈਸਕ 17-06-2026
ਸੰਗਰੂਰ 16 ਜੂਨ (ਧੀਰਜ ਪਸੋਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪ੍ਰਤੀ ਦਿਨ 200 ਲੀਟਰ ਡੀਜ਼ਲ ਦੀ ਲਿਮਟ ਲਾਗੂ ਕਰਨ ਵਾਲੇ ਫ਼ੈਸਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਕਿਸਾਨਾਂ ਨੂੰ ਖੇਤਾਂ ਵਿੱਚ ਪਾਣੀ ਲਗਾਉਣ, ਕੱਦੂ ਕਰਨ ਅਤੇ ਹੋਰ ਖੇਤੀ ਕਾਰਜਾਂ ਲਈ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਲੋੜ ਪੈਂਦੀ ਹੈ | ਸਰਕਾਰ ਦਾ ਇਹ ਫੈਸਲਾ ਕਿਸਾਨਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰੇਗਾ ਅਤੇ ਖੇਤੀ ਦੀ ਲਾਗਤ ਵਿੱਚ ਵਾਧਾ ਕਰੇਗਾ | ਖੇਤੀਬਾੜੀ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਅਜਿਹੇ ਫ਼ੈਸਲੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾਉਣਗੇ | ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਸੈਕਟਰ ਨੂੰ ਇਸ ਫ਼ੈਸਲੇ ਤੋਂ ਤੁਰੰਤ ਬਾਹਰ ਰੱਖਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੀਆਂ | ਸਰਕਾਰ ਤੋਂ ਮੰਗ ਕੀਤੀ ਕਿ ਨਹਿਰੀ ਪਾਣੀ ਤੇ ਅੱਠ ਘੰਟੇ ਪੂਰੀ ਬਿਜਲੀ ਦਿੱਤੀ ਜਾਵੇ, ਸੁਸਾਇਟੀਆਂ ਵਿੱਚ ਆ ਰਹੀ ਖਾਦ ਦੀ ਘਾਟ ਨੂੰ ਪੂਰਾ ਕਿਤਾ ਜਾਵੇ | ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰੋਹੀ ਸਿੰਘ ਮੰਗਵਾਲ, ਕਸਮੀਰ ਸਿੰਘ ਘਰਾਚੋ, ਜਸਪਾਲ ਸਿੰਘ ਘਰਾਚੋਂ, ਦਰਸਨ ਕੁਮਾਰ ਲਿਦੜਾ, ਮਨਜਿੰਦਰ ਸਿੰਘ ਘਾਬਦਾਂ, ਕੁਲਵਿੰਦਰ ਸਿੰਘ ਮਾਝਾ, ਬਲਵਿੰਦਰ ਸਿੰਘ ਘੋੜੇਨਾਵ, ਮੱਖਣ ਸਿੰਘ ਘਾਬਦਾਂ, ਮੇਜਰ ਸਿੰਘ ਖਨਾਲ ਕਲਾ, ਪ੍ਰੀਤਇੰਦਰ ਸਿੰਘ ਗਰੇਵਾਲ, ਰਣੀਆ ਸਿੰਘ ਬੰਡਰੁਖਾ, ਸੁਖਵਿੰਦਰ ਸਿੰਘ ਕਪਿਆਲ, ਸੁਰਜੀਤ ਸਿੰਘ ਭਿੰਡਰਾਂ, ਯਾਦਵਿੰਦਰ ਸਿੰਘ ਘਰਾਚੋ, ਮਲਕੀਤ ਦਾਸ ਕਲੋਦੀ, ਕਿਰਪਾਲ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਅਮਰਗੜ੍ਹ 'ਚ ਭਾਜਪਾ ਦੀ ਵੱਡੀ ਕਾਰਵਾਈ, ਦੋ ਸੀਨੀਅਰ ਆਗੂ ਮੁਅੱਤਲ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨਿਯੁਕਤੀਆਂ ਕਰਨ 'ਤੇ ਖ਼ੁਸ਼ੀ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।