27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਓ.ਬੀ.ਸੀ. ਭਾਈਚਾਰੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਮੰਗ-ਪੱਤਰ <br/>

ਅਜੀਤ ਡੈਸਕ 17-06-2026
ਸੰਗਰੂਰ, 16 ਜੂਨ (ਦਮਨਜੀਤ ਸਿੰਘ) - ਓ.ਬੀ.ਸੀ ਵੈੱਲਫੇਅਰ ਫ਼ਰੰਟ ਪੰਜਾਬ, ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਆਗੂਆਂ ਵਲੋਂ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਹਾਂਡਾ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਹਾਂਡਾ ਦੀ ਅਗਵਾਈ ਿ'ਚ ਆਪਣੀਆਂ ਮੰਗਾਂ ਸਬੰਧੀ ਦੋ ਵੱਖ-ਵੱਖ ਮੰਗ ਪੱਤਰ ਰਾਜਵੀਰ ਸਿੰਘ ਭੰਗੂ ਜੀ.ਏ.ਟੂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸੌਂਪੇ ਗਏ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਸੌਂਪੇ ਇਨ੍ਹਾਂ ਦੋਵਾਂ ਮੰਗ ਪੱਤਰਾਂ 'ਚ ਪੰਜਾਬ 'ਚ ਓ.ਬੀ.ਸੀ. ਸਮਾਜ ਨਾਲ ਲਗਾਤਾਰ ਹੋ ਰਹੇ ਮਤਰੇਈ ਮਾਂ ਵਰਗੇ ਸਲੂਕ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੰਜਾਬ 'ਚ ਪੰਜਾਬ ਦੇ ਓ.ਬੀ.ਸੀ. ਸਮਾਜ ਨਾਲ ਹੋ ਰਹੇ ਵਿਤਕਰੇ ਬਾਰੇ ਬੋਲਦਿਆਂ ਪੰਜਾਬ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਓ.ਬੀ.ਸੀ. ਸਮਾਜ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਪੰਜਾਬ 'ਚ ਓ.ਬੀ.ਸੀ. ਭਾਈਚਾਰੇ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ | ਹਰਜਿੰਦਰ ਸਿੰਘ ਹਾਂਡਾ ਅਤੇ ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਪੰਜਾਬ 'ਚ ਪਛੜੀਆਂ ਸ਼੍ਰੇਣੀਆਂ ਨੂੰ ਦਾਖ਼ਲਿਆਂ 'ਚ ਸਿਰਫ਼ 10 ਪ੍ਰਤੀਸ਼ਤ ਅਤੇ ਨੌਕਰੀਆਂ 'ਚ ਸਿਰਫ਼ 12 ਪ੍ਰਤੀਸ਼ਤ ਰਿਜ਼ਰਵੇਸ਼ਨ ਹੀ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਕਮਿਸ਼ਨ ਫ਼ਾਰ ਬੈਕਵਰਡ ਕਲਾਸਿਜ ਦੇ ਵਲੋਂ ਪੰਜਾਬ ਦੀਆਂ ਪਛੜੀਆਂ ਸ਼੍ਰੇਣੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਮਈ 2024 'ਚ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਪੰਜਾਬ 'ਚ ਪਛੜੀਆਂ ਸ਼੍ਰੇਣੀਆਂ ਲਈ ਰਿਜ਼ਰਵੇਸ਼ਨ ਵਧਾ ਕੇ 25 ਪ੍ਰਤੀਸ਼ਤ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ 2 ਸਾਲਾਂ ਦਾ ਸਮਾਂ ਬੀਤਣ ਉਪਰੰਤ ਵੀ ਪੰਜਾਬ ਸਰਕਾਰ ਨੇ ਪੰਜਾਬ 'ਚ ਪਛੜੀਆਂ ਸ਼੍ਰੇਣੀਆਂ ਨੂੰ ਮਿਲ ਰਹੀ ਰਿਜ਼ਰਵੇਸ਼ਨ 'ਚ ਵਾਧਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਰਿਜ਼ਰਵੇਸ਼ਨ (ਨੌਕਰੀਆਂ ਵਿੱਚ, ਦਾਖ਼ਲਿਆਂ ਵਿੱਚ, ਤਰੱਕੀਆਂ ਵਿੱਚ ਅਤੇ ਸਿਆਸੀ ਖੇਤਰ ਵਿੱਚ) ਚਾਰ ਤਰ੍ਹਾਂ ਦੀ ਹੁੰਦੀ ਹੈ ਜਦੋਂਕਿ ਕਿ ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਨੂੰ ਸਿਰਫ਼ 2 ਤਰ੍ਹਾਂ (ਨੌਕਰੀਆਂ ਅਤੇ ਦਾਖ਼ਲਿਆਂ ਵਿੱਚ) ਦੀ ਰਿਜ਼ਰਵੇਸ਼ਨ ਹੀ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਵਿੱਚ ਜੋ ਜਨਗਣਨਾ ਕਰਵਾਈ ਜਾ ਰਹੀ ਹੈ, ਇਸ ਵਿੱਚ ਪਛੜੀਆਂ ਸ਼੍ਰੇਣੀਆਂ ਲਈ ਕੋਈ ਵੱਖਰਾ ਕਾਲਮ ਮੌਜੂਦ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਪਛੜੀਆਂ ਸ਼੍ਰੇਣੀਆਂ ਨਾਲ ਪੈਰ ਪੈਰ 'ਤੇ ਪੱਖਪਾਤ ਹੋ ਰਿਹਾ ਹੈ | ਪੰਜਾਬ ਦੇ ਓ.ਬੀ.ਸੀ ਭਾਈਚਾਰੇ ਦੇ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਓ.ਬੀ.ਸੀ. ਸਮਾਜ ਦੀਆਂ ਸਾਰੀਆਂ ਮੰਗਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਨ | ਇਸ ਮੌਕੇ ਆਸ਼ੂਤੋਸ਼ ਕੰਬੋਜ ਜਰਨਲ ਸਕੱਤਰ ਓ.ਬੀ.ਸੀ. ਵੈੱਲਫੇਅਰ ਫ਼ਰੰਟ ਪੰਜਾਬ, ਕ੍ਰਾਂਤੀ ਕੰਬੋਜ ਉਪ ਪ੍ਰਧਾਨ ਓ.ਬੀ.ਸੀ. ਫ਼ਰੰਟ ਪੰਜਾਬ, ਜਸਪਾਲ ਸਿੰਘ ਪਾਲਾ ਪ੍ਰਧਾਨ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ, ਹਰਦਿਆਲ ਸਿੰਘ ਕੰਬੋਜ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਮਹਾ ਸਭਾ, ਅਵਤਾਰ ਸਿੰਘ ਤਾਰੀ, ਅਮਰਜੀਤ ਸਿੰਘ ਠੇਕੇਦਾਰ, ਮਲਕੀਤ ਸਿੰਘ ਬਾਕਸਰ, ਅਜੈਬ ਸਿੰਘ ਸੱਗੂ, ਪਰਵਿੰਦਰ ਸਿੰਘ ਹਾਂਡਾ ਬਲਾਕ ਪ੍ਰਧਾਨ ਓ.ਬੀ.ਸੀ. ਫ਼ਰੰਟ ਸੁਨਾਮ, ਜੁਝਾਰ ਸਿੰਘ ਪੈੱ੍ਰਸ ਸਕੱਤਰ ਓ.ਬੀ.ਸੀ. ਫ਼ਰੰਟ ਸੁਨਾਮ, ਇੰਦਰਜੀਤ ਕੰਬੋਜ ਸੁਨਾਮ ਅਤੇ ਜੱਗੀ ਕੰਬੋਜ ਸਰਪੰਚ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਬੇਰੁਜ਼ਗਾਰ ਲਾਇਬੇ੍ਰਰੀਅਨ ਫ਼ਰੰਟ ਪੰਜਾਬ ਨੇ ਅਮਨ ਅਰੋੜਾ ਨੂੰ ਮੰਗ-ਪੱਤਰ ਦਿੱਤਾ <br/> ਅਗਲੀ ਖ਼ਬਰ ਭਾਜਪਾ ਨੂੰ ਅਲਵਿਦਾ ਕਹਿ ਭੁਲਿੰਦਰ ਕਲੇਰਾਂ ਸਾਥੀਆਂ ਸਮੇਤ ਮੁੜ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।