ਸੁਨਾਮ ਊਧਮ ਸਿੰਘ ਵਾਲਾ, 16 ਜੂਨ (ਰੁਪਿੰਦਰ ਸਿੰਘ ਸੱਗੂ) - ਬੇਰੁਜ਼ਗਾਰ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਵਲੋਂ ਬੇਰੁਜ਼ਗਾਰ ਲਾਇਬ੍ਰੇਰੀਅਨ ਦੀਆਂ ਮੰਗਾਂ ਸਬੰਧੀ ਸੂਬਾ ਕਨਵੀਨਰ ਰਾਜ ਸਿੰਘ ਭਦੌੜ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਵਿੱਚ ਬੇਰੁਜ਼ਗਾਰਾਂ ਵਲੋਂ ਦੱਸਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਲਾਇਬ੍ਰੇਰੀਆਂ ਨਾਲ ਸਬੰਧਿਤ ਇਕ ਵੀ ਅਸਾਮੀ ਨਹੀਂ ਆਈ, ਜਦੋਂ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਂ ਸਕੂਲ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਵਿੱਚੋ 693 ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਦੀ ਭਰਤੀ ਵੀ ਕੀਤੀ ਗਈ ਸੀ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪ ਸਰਕਾਰ ਤੋਂ ਬਹੁਤ ਉਮੀਦਾਂ ਸਨ ਇਸ ਉਮੀਦ ਵਿੱਚ 4 ਸਾਲ ਲੰਘ ਚੁੱਕੇ ਨੇ ਲਾਇਬਰੇਰੀ ਖ਼ਿੱਤੇ ਨਾਲ ਸੰਬੰਧਿਤ 25000 ਦੇ ਲਗਭਗ ਨੌਜਵਾਨ ਬੇਰੁਜ਼ਗਾਰ ਬਹੁਤ ਸਾਰੇ ਉਮਰ ਹੱਦ ਲੰਘਣ ਦੀ ਕਗਾਰ 'ਤੇ ਹਨ, ਸਰਕਾਰ ਜਵਾਬ ਦੇਵੇ | ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਉਂਦੇ ਹੋਏ ਫ਼ਰੰਟ ਦੇ ਮੈਂਬਰਾਂ ਨੇ ਇਹ ਮੰਗ-ਪੱਤਰ ਦਿੱਤਾ, ਜਿਸ 'ਚ ਮੁੱਖ ਤੌਰ 'ਤੇ ਲਾਇਬ੍ਰੇਰੀਅਨਾਂ ਇਨ੍ਹਾਂ ਦੀ ਨਵੀਂ ਭਰਤੀ ਲਈ ਘੱਟੋ-ਘੱਟ 30000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ | ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲਾਇਬਰੇਰੀ ਸਟਾਫ਼ ਦੀਆਂ ਖ਼ਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇ ਤੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੀਆਂ ਲਾਇਬਰੇਰੀਆਂ 'ਚ ਲੋੜੀਂਦੇ ਲਾਇਬਰੇਰੀ ਸਟਾਫ਼ ਦੀ ਪੱਕੀ ਭਰਤੀ ਕੀਤੀ ਜਾਵੇ ਅਤੇ ਪੰਜਾਬ ਦੀਆਂ ਜ਼ਿਲ੍ਹਾ ਪਬਲਿਕ ਲਾਇਬ੍ਰੇਰੀਆਂ 'ਚ ਲੰਬੇ ਸਮੇਂ ਤੋਂ ਕੋਈ ਭਰਤੀ ਨਹੀਂ ਆਈ ਤੁਰੰਤ ਭਰਤੀ ਕੀਤੀ ਜਾਵੇ | ਇਸ 'ਤੇ ਵਿਧਾਇਕ ਅਮਨ ਅਰੋੜਾ ਨੇ ਬੇਰੁਜ਼ਗਾਰ ਫ਼ਰੰਟ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ 'ਤੇ ਯੋਗ ਕਾਰਵਾਈ ਲਈ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ | ਇਸ ਮੌਕੇ ਸੂਬਾ ਕਨਵੀਨਰ ਰਾਜ ਸਿੰਘ ਬਰਨਾਲਾ, ਸਹਾਇਕ ਸੂਬਾ ਕਨਵੀਨਰ ਭੁਪਿੰਦਰ ਸਿੰਘ ਸੰਗਰੂਰ, ਸਕੱਤਰ ਪਰਮਿੰਦਰ ਕੌਰ, ਪ੍ਰੈੱਸ ਸਕੱਤਰ ਅਮਨਪ੍ਰੀਤ ਕੌਰ, ਖ਼ਜ਼ਾਨਚੀ ਗਗਨਦੀਪ ਸਿੰਘ ਪਟਿਆਲਾ, ਜ਼ਿਲ੍ਹਾ ਕਨਵੀਨਰ ਰਿੰਕੂ ਸਿੰਘ ਮਾਨਸਾ ਸਹਾਇਕ ਜ਼ਿਲ੍ਹਾ ਕਨਵੀਨਰ ਮੈਡਮ ਵੀਰਪਾਲ ਕੌਰ ਤਲਵੰਡੀ ਸਾਬੋ ਮਨਪ੍ਰੀਤ ਸਿੰਘ ਸੰਗਰੂਰ ਗੁਰਜਿੰਦਰ ਸਿੰਘ, ਕਰਮਜੀਤ ਸਿੰਘ ਆਦਿ ਸ਼ਾਮਿਲ ਸਨ |