12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮੋਬਾਈਲਾਂ ਦੀ ਟੂੰ-ਟੂੰ ਦੀ ਅਵਾਜ਼ ਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਕੀਤੀ ਨੀਂਦ ਹਰਾਮ - ਝਨੇੜੀ

ਅਜੀਤ ਡੈਸਕ 07-07-2026
ਸੰਗਰੂਰ, 6 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਜਿਵੇਂ ਹੀ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਆਪਣਾਂ ਵਾਅਦਾ ਨਿਭਾਉਂਦੇ ਹੋਏ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਤਾਂ ਮੋਬਾਈਲਾਂ ਦੀ ਟੂੰਅ ਟੂੰਅ ਦੀ ਅਵਾਜ਼ ਨੇਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਨੀਂ ਉੱਡਾ ਦਿੱਤੀ ਕਿਉਂਕਿ ਹੁਣ ਤੱਕ ਵਿਰੋਧੀ ਲੀਡਰ ਇਹ ਰੌਲਾ ਪਾ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨਾਲ ਵਾਅਦਾ ਨਾਂ ਨਿਭਾ ਕੇ ਧੋਖਾ ਕੀਤਾ ਹੈ।ਪਰ ਹੁਣ ਉਹਨਾਂ ਸਭ ਦੇ ਮੂੰਹ ਬੰਦ ਹੋ ਗਏ ਹਨ। ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਮੂੰਹ ਨਹੀਂ ਲਗਾ ਰਹੇ ਤੇ ਦੁਵਾਰਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤੱਤਪਰ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੰਬਰਦਾਰ ਅਵਤਾਰ ਸਿੰਘ ਝਨੇੜੀ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਚੁਣਾਵੀ ਵਾਅਦੇ ਪੂਰੇ ਕਰਨ ਦਿਤੇ ਹਨ ਜਿਸ ਕਾਰਨ ਪੰਜਾਬ ਦਾ ਹਰ ਵਰਗ ਖੁਸ਼ ਹੈ। ਕਿਸਾਨਾਂ ਨੂੰ ਨਿਰਬਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਟਰੇਡ ਵਿੰਗ ਰਾਹੀਂ ਹਰ ਰੋਜ਼ ਵਪਾਰੀ ਵਰਗ ਨਾਲ ਮੁਸ਼ਕਲਾਂ ਦੇ ਹੱਲ ਲਈ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ।
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਵਲੋਂ ਵਜ਼ੀਰਪੁਰ ਬਧੇਸ਼ਾ ਵਿਖੇ ਆਗੂਆਂ ਨਾਲ ਮੀਟਿੰਗ ਅਗਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਵਰਕ ਟੂਰ ਰੂਲ ਸੰਬੰਧੀ ਪੱਤਰ ਐਕਸੀਅਨ ਨੂੰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।