14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੰਗਰੂਰ ’ਚ 120 ਹੋਰ ਸੀ.ਸੀ.ਟੀ.ਵੀ ਕੈਮਰੇ ਲੱਗਣ ਨਾਲ ਸ਼ਹਿਰ ਦੇ ਅੰਦਰਲੇ ਅਤੇ ਬਾਹਰੀ ਖੇਤਰਾਂ ਉੱਤੇ ਰਹੇਗੀ ਪੁਲਿਸ ਦੀ ਨਜਰ-ਡੀ.ਐਸ.ਪੀ. ਸਿੱਧੂ

ਅਜੀਤ ਡੈਸਕ 08-07-2026
ਸੰਗਰੂਰ, 7 ਜੁਲਾਈ (ਸੁਖਵਿੰਦਰ ਸਿੰਘ ਫੁੱਲ) – ਸੰਗਰੂਰ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਰੱਖਣ ਲਈ ਪੁਲਿਸ ਵੱਲੋਂ ਸ਼ਹਿਰ ਵਿੱਚ ਹੋਰ 120 ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣ ਦੀ ਤਜਵੀਜ ਹੈ। ਡੀ.ਐਸ.ਪੀ. (ਆਰ) ਸੰਗਰੂਰ ਸ. ਦਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਵਿੱਚ 63 ਕੈਮਰੇ ਲੱਗੇ ਹੋਏ ਹਨ ਜਿਨ੍ਹਾਂ ਵਿੱਚੋਂ ਕੁਝ ਚਲ ਨਹੀਂ ਰਹੇ। ਇਨ੍ਹਾਂ ਬੰਦ ਪਏ ਕੈਮਰਿਆਂ ਨੂੰ ਚਾਲੂ ਕਰਵਾਇਆ ਜਾ ਰਿਹਾ ਹੈ। ਨਵੇਂ ਲੱਗਣ ਵਾਲੇ 120 ਕੈਮਰਿਆਂ ਨਾਲ ਸ਼ਹਿਰ ਦੀ ਬਾਹਰੀ ਆਬਾਦੀ ਵੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਦੀ ਸੇਧ ਅਨੁਸਾਰ ਪੁਰਾਣੇ ਲੱਗੇ ਅਤੇ ਨਵੇਂ ਲੱਗਣ ਵਾਲੇ ਕੈਮਰਿਆਂ ਦੀ ਸੈਟਿੰਗ ਅੱਜ ਦੇ ਮਾਹੌਲ ਨੂੰ ਸਾਹਮਣੇ ਰੱਖ ਕੇ ਕੀਤੀ ਜਾਵੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਨਸ਼ੀਲੇ ਪਦਾਰਥ ਕੀਤੇ ਨਸ਼ਟ ਅਗਲੀ ਖ਼ਬਰ ਦਫ਼ਤਰੀ ਕਰਮਚਾਰੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।