04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸੰਗਰੂਰ ਦੇ ਨਿੱਜੀ ਹਸਪਤਾਲ ’ਤੇ ਮਰੀਜ਼ ਦੀ ਸੰਭਾਲ ਵਿੱਚ ਲਾਪ੍ਰਵਾਹੀ ਦੇ ਦੋਸ਼ ਲਗਾਉਂਦਿਆਂ ਪਰਿਵਾਰ ਨੇ ਕੀਤੀ ਜਾਂਚ ਦੀ ਮੰਗ

ਅਜੀਤ ਡੈਸਕ 11-07-2026

ਸੰਗਰੂਰ, 10 ਜੁਲਾਈ (ਧੀਰਜ ਪਸੌਰੀਆ)- ਸੰਗਰੂਰ ਦੇ ਇੱਕ ਪਰਿਵਾਰ ਨੇ ਇੱਕ ਨਿੱਜੀ ਹਸਪਤਾਲ ਉੱਤੇ ਮਰੀਜ਼ ਦੀ ਸੰਭਾਲ ਵਿੱਚ ਲਾਪਰਵਾਹੀ ਕੀਤੇ ਜਾਣ ਦੇ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਰਿਤੂ ਜੈਨ, ਜੋ ਮਰੀਜ਼ ਵਿਭੂ ਗਰਗ ਦੀ ਭੈਣ ਹੈ, ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਭਰਾ ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਗੰਭੀਰ ਹਾਲਤ ਵਿੱਚ ਡੀ.ਐੱਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। 18 ਤੋਂ 20 ਦਿਨ ਉੱਥੇ ਦਾਖਲ ਰਹਿਣ ਤੋਂ ਬਾਅਦ ਉਸ ਦੀ ਹਾਲਤ ਵਿੱਚ ਕਾਫੀ ਸੁਧਾਰ ਹੋ ਗਿਆ ਸੀ। ਉਸ ਤੋਂ ਬਾਅਦ ਸੰਗਰੂਰ ਦੇ ਨਿੱਜੀ ਹਸਪਤਾਲ ਦੇ ਡਾ. ਮੋਹਿਤ ਗੋਇਲ ਨਾਲ ਗੱਲ ਕਰਕੇ ਆਈ.ਸੀ.ਯੂ. ਵਾਰਡ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉੱਥੇ 9 ਦਿਨ ਰਹਿਣ ਤੋਂ ਬਾਅਦ ਮਰੀਜ਼ ਦੀ ਹਾਲਤ ਗੰਭੀਰ ਹੋ ਗਈ ਜਿਸ ਤੋਂ ਬਾਅਦ ਮਰੀਜ਼ ਨੂੰ ਪਰਿਵਾਰ ਦੀ ਆਪਸੀ ਸਲਾਹ-ਮਸ਼ਵਰਾ ਕਰਕੇ ਵਾਪਸ ਡੀ.ਐੱਮ.ਸੀ. ਲੈ ਕੇ ਜਾਣ ਦਾ ਫੈਸਲਾ ਕੀਤਾ। ਹਸਪਤਾਲ ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਰਿਤੂ ਜੈਨ ਨੇ ਦੱਸਿਆ ਕਿ ਇੱਕੋ ਦਿਨ ਕੀਤੇ ਟੈਸਟਾਂ ਵਿੱਚ ਡੀ.ਐੱਮ.ਸੀ. ਦੀ ਰਿਪੋਰਟ ਅਤੇ ਨਿੱਜੀ ਹਸਪਤਾਲ ਦੀ ਰਿਪੋਰਟ ਵਿੱਚ ਕਾਫੀ ਫਰਕ ਸੀ। ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਰਿਤੂ ਜੈਨ ਨੇ ਦੱਸਿਆ ਕਿ ਉਹ ਇਸ ਸਬੰਧੀ ਜ਼ਿਲ੍ਹਾ ਪੁਲਿਸ ਸੰਗਰੂਰ ਨੂੰ ਸ਼ਿਕਾਇਤ ਕਰਨ ਦੇ ਨਾਲ-ਨਾਲ ਵੱਖ-ਵੱਖ ਸਰਕਾਰੀ ਸੰਸਥਾਵਾਂ ਨੂੰ ਵੀ ਇਸ ਸਬੰਧੀ ਜਾਂਚ ਕਰਵਾਉਣ ਲਈ ਪੱਤਰ ਭੇਜ ਚੁੱਕੇ ਹਨ। ਦੂਜੇ ਪਾਸੇ ਸੰਗਰੂਰ ਦੇ ਹਸਪਤਾਲ ਦੇ ਪ੍ਰਬੰਧਕਾਂ ਨੇ ਰਿਤੂ ਜੈਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦੱਸਿਆ ਕਿ ਰਿਤੂ ਜੈਨ ਵੱਲੋਂ ਕੀਤੀ ਗਈ ਬਲੈਕ ਮੇਲਿੰਗ, ਧਮਕਾਉਣ ਅਤੇ ਹਸਪਤਾਲ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰਿਤੂ ਜੈਨ ਵੱਲੋਂ ਫੋਨ ਤੇ ਹਸਪਤਾਲ ਦੇ ਮਾਲਕਾਂ ਨੂੰ ਗਾਲਾਂ ਕੱਢਣ ਤੇ ਪੈਸੇ ਦੀ ਮੰਗ ਕਰਨ ਸਬੰਧੀ ਸ਼ਿਕਾਇਤ ਪਹਿਲਾਂ ਹੀ ਮਿਤੀ 27 ਜੂਨ 2026 ਨੂੰ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਦਫ਼ਤਰ ਵਿੱਚ ਕਰ ਦਿੱਤੀ ਹੈ।ਹਸਪਤਾਲ ਵੱਲੋਂ ਪਹਿਲੇ ਦਿਨ ਹੀ ਰਿਤੂ ਜੈਨ ਨੂੰ ਕਹਿ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਕੋਈ ਵੀ ਕਿਸਮ ਦੀ ਸ਼ਿਕਾਇਤ ਹੈ ਤਾਂ ਸਬੰਧਿਤ ਮਹਿਕਮੇ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉੱਥੇ ਜਵਾਬ ਦੇਣ ਲਈ ਇਲਾਜ ਨਾਲ ਸਬੰਧਿਤ ਡਾਕਟਰ ਆਸ਼ੀਸ਼ ਸ਼ਰਮਾ, ਡਾਕਟਰ ਮੋਹਿਤ ਗੋਇਲ ਅਤੇ ਹਸਪਤਾਲ ਪ੍ਰਬੰਧਕ ਪਾਬੰਦ ਹਨ।

ਪਿਛਲੀ ਖ਼ਬਰ ਅਜੀਬ ਨਜ਼ਾਰਾ ਦੇਖ਼ਿਆ ਨਗਰ ਕੌਂਸਲ ਦੇ ਦਫ਼ਤਰ ਇਕ ਪਾਸੇ ਢੋਲ ਦੀ ਤਾਲ, ਹਾਰ , ਫੁੱਲਾਂ ਦੀ ਵਰਖ਼ਾ, ਦੂਜੇ ਪਾਏ ਹਾਏ-ਹਾਏ ਅਗਲੀ ਖ਼ਬਰ ਆਂਗਨਵਾੜੀ ਮੁਲਾਜ਼ਮਾਂ ਨੇ ਡੀ.ਸੀ. ਦਫ਼ਤਰ ਦਾਖ਼ਲ ਹੋ ਕੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਾਈ ਭਾਜੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।