03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਭਵਾਨੀਗੜ੍ਹ-ਨਾਭਾ ਸੜਕ ’ਤੇ ਟਰੱਕ ਤੇ ਪਿਕਅੱਪ ਗੱਡੀ ਵਿਚਕਾਰ ਹੋਇਆ ਹਾਦਸਾ, ਦੋ ਜ਼ਖ਼ਮੀ

ਅਜੀਤ ਡੈਸਕ 22-07-2026

ਭਵਾਨੀਗੜ੍ਹ, 21 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) – ਪਿੰਡ ਆਲੋਅਰਖ ਅੱਜ ਟਰੱਕ ਅਤੇ ਮਹਿੰਦਰਾ ਪਿਕਅਪ ਵਿਚਕਾਰ ਹੋਏ ਹਾਦਸੇ ਵਿੱਚ ਦੋ ਵਿਅਕਤੀਆਂ ਜ਼ਖ਼ਮੀ ਹੋ ਗਏ, ਇਸ ਹਾਦਸੇ ਵਿੱਚ ਦੋਵੇਂ ਵਾਹਨਾਂ ਦਾ ਵੱਡਾ ਨੁਕਸਾਨ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅਪ ਮੋਬਿਲ ਆਇਲ ਅਤੇ ਗਰੀਸ ਦੇ ਡੱਬੇ ਲੈ ਕੇ ਨਾਭਾ ਵੱਲ ਜਾ ਰਹੀ ਸੀ। ਜਦੋਂ ਇਹ ਪਿੰਡ ਆਲੋਅਰਖ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਲੱਕੜ ਦੇ ਭਰੇ ਟਰੱਕ ਨਾਲ ਇਸ ਦੀ ਟੱਕਰ ਹੋ ਗਈ। ਜਿਸ ਦੌਰਾਨ ਪਿਕਅਪ ਸੜਕ ’ਤੇ ਪਲਟ ਗਈ। ਹਾਦਸੇ ਵਿਚ ਦੋਵੇਂ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੋਂ ਹਸਪਤਾਲ ਦਾਖਲ ਕਰਵਾਇਆ । ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ।

ਪਿਛਲੀ ਖ਼ਬਰ ਕੁੱਤਿਆਂ ਦਾ ਕਹਿਰ ਜਾਰੀ, ਇੱਕ ਮਹਿਲਾ ਆਵਾਰਾ ਕੁੱਤਿਆਂ ਦਾ ਹੋਈ ਸ਼ਿਕਾਰ ਅਗਲੀ ਖ਼ਬਰ 24 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ, ਐਕਸਾਈਜ਼ ਵਿਭਾਗ ਨੇ ਜਾਂਚ ਕੀਤੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।