03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕੁੱਤਿਆਂ ਦਾ ਕਹਿਰ ਜਾਰੀ, ਇੱਕ ਮਹਿਲਾ ਆਵਾਰਾ ਕੁੱਤਿਆਂ ਦਾ ਹੋਈ ਸ਼ਿਕਾਰ

ਅਜੀਤ ਡੈਸਕ 22-07-2026

ਸੰਗਰੂਰ, 21 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) – ਸੰਗਰੂਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਥੰਮਣ ਦਾ ਨਾਮ ਨਹੀ ਲੈ ਰਿਹਾ ਹੈ। ਤਾਜਾ ਘਟਨਾ ਉਸ ਵੇਲੇ ਸਾਹਮਣੇ ਆਈ ਜਦ ਪ੍ਰੇਮ ਬਸਤੀ ਸੰਗਰੂਰ ਦੀ ਇੱਕ ਮਹਿਲਾ ਆਵਾਰਾ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਹੋ ਗਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣ ਪਿਆ ਹੈ। ਜਿਕਰਯੋਗ ਹੈ ਕਿ ਲੰਘੇ ਮਹੀਨੇ ਦੌਰਾਨ ਸੁੰਦਰ ਬਸਤੀ ਦੇ ਵੀ ਕਈ ਵਸਨੀਕ ਆਵਾਰਾ ਕੁੱਤਿਆਂ ਦੇ ਪ੍ਰਕੋਪ ਦਾ ਕਾਰਣ ਬਣੇ ਸਨ। ਸੁੰਦਰ ਬਸਤੀ ਵਿੱਚ ਵਾਪਰੀ ਘਟਨਾਵਾ ਵਿੱਚ ਕਈ ਮਾਸੂਮ ਬੱਚੇ ਵੀ ਆਵਾਰਾ ਕੁੱਤਿਆਂ ਕਾਰਨ ਜਖਮੀ ਹੋਏ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣ ਪਿਆ ਸੀ। ਕਾਂਗਰਸ ਪਾਰਟੀ ਦੇ ਆਗੂ ਦਰਸ਼ਨ ਸਿੰਘ ਕਾਂਗੜਾ, ਨੇ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਜੋਰ ਸ਼ੋਰ ਨਾਲ ਇਹ ਮੁੱਦਾ ਉਠਾਇਆ ਸੀ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਜਿਸ ਦੀ ਤਾਜਾ ਮਿਸਾਲ ਇਹ ਹੈ ਕਿ ਸੁੰਦਰ ਬਸਤੀ ਦੀ ਗੁਆਢੀ ਕਲੋਨੀ ਪ੍ਰੇਮ ਬਸਤੀ ਵਿੱਚ ਇਹ ਘਟਨਾ ਸਾਹਮਣੇ ਆਈ ਹੈ। ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਅਤੇ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਇਸ ਵਾਰ ਇਹ ਮੁੱਦਾ ਉਹ ਨਗਰ ਕੌਸਲ ਦੇ ਹਾਊਸ ਵਿੱਚ ਉਠਾਉਣਗੇ ਅਤੇ ਇਸ ਦਾ ਸਥਾਈ ਹੱਲ ਕੱਢਣ ਦੀ ਮੰਗ ਕਰਨਗੇ।

ਪਿਛਲੀ ਖ਼ਬਰ ਅਹਿਮਦਗੜ੍ਹ ’ਚ ਸੜਕਾਂ ਨੂੰ ਨਜਾਇਜ਼ ਉੱਚਾ ਚੁੱਕਣ ਖ਼ਿਲਾਫ਼ ਵਸਨੀਕਾਂ ਵਿਚ ਭਾਰੀ ਰੋਸ, ਨਗਰ ਕੌਸ਼ਲ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਭਵਾਨੀਗੜ੍ਹ-ਨਾਭਾ ਸੜਕ ’ਤੇ ਟਰੱਕ ਤੇ ਪਿਕਅੱਪ ਗੱਡੀ ਵਿਚਕਾਰ ਹੋਇਆ ਹਾਦਸਾ, ਦੋ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।