02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੈਲੋ ਪਲਾਂਟ ਲਾਉਣ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਅਜੀਤ ਡੈਸਕ 01-08-2026

ਦਿੜ੍ਹਬਾ ਮੰਡੀ, 31 ਜੁਲਾਈ (ਜਸਵੀਰ ਸਿੰਘ ਔਜਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜਬਾ ਵੱਲੋਂ ਪਿੰਡ ਇਕਾਈ ਤੂਰਬੰਜਾਰਾ ਦੇ ਪ੍ਰਧਾਨ ਕਰਮ ਸਿੰਘ ਦੀ ਅਗਵਾਈ ਵਿੱਚ ਦੂਸਰੇ ਦਿਨ ਦਿਨ ਰਾਤ ਦੇ ਪੱਕਾ ਮੋਰਚੇ ਵਿਚ ਪਿੰਡ ਦੇ ਕਿਸਾਨਾ ਮਜ਼ਦੂਰਾ ਅਤੇ ਔਰਤਾ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸੈਲੋ ਪਲਾਂਟ ਲਗਾਉਣ ਵਾਲੀ ਕੰਪਨੀ ਅਤੇ ਪੰਜਾਬ ਸਰਕਾਰ ਦੇ ਬਰਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਜ਼ਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਪਿੰਡ ਦੇ ਬਿਲਕੁਲ ਨਾਲ ਲੱਗਦੀ ਹੱਦ ਵਿੱਚ ਪੀ ਯੂ ਬੀ ਐਗਰੀ ਲੋਸਟਿਕ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਸੈਲੋ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਸੈਲੋ ਕੰਪਨੀ ਸਾਰੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਧੱਕੇਸ਼ਾਹੀ ਨਾਲ ਸੈਲੋ ਪਲਾਟ ਲਗਾਉਣਾ ਚਾਹੁੰਦੀ ਹੈ ਜਿਸ ਦਾ ਮਾਨਯੋਗ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ 2 ਸਾਲ ਪਹਿਲਾਂ ਵੀ ਇਸੇ ਕੰਪਨੀ ਨੇ ਇਸ ਜਗ੍ਹਾ ਤੇ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਿੰਡ ਵਾਸੀਆਂ ਦੇ ਸਖਤ ਵਿਰੋਧ ਨੂੰ ਦੇਖਦਿਆਂ ਕੰਪਨੀ ਪਿੱਛੇ ਹੱਟ ਗਈ ਸੀ ਹੁਣ ਦੁਬਾਰਾ ਫਿਰ ਤੋਂ ਧੱਕੇਸ਼ਾਹੀ ਨਾਲ ਪਿੰਡ ਦੀ ਹੱਦ ਵਿੱਚ ਸੈਲੋ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਨਹੀ ਦਿਤਾ ਜਾਵੇਗਾ ਇਸ ਮੌਕੇ ਤੇ ਬਲਾਕ ਆਗੂ ਜਗਦੀਪ ਸਿੰਘ ਮਹਿਲਾ,ਜਗਜੀਤ ਸਿੰਘ ਮਹਿਲਾ ਪਿੰਡ ਇਕਾਈ ਦੇ ਖਜਾਨਚੀ ਰਾਮ ਸਿੰਘ, ਜਰਨਲ ਸਕੱਤਰ ਧੰਨਾ ਸਿੰਘ, ਮੇਜਰ ਸਿੰਘ ਦਰਸ਼ਨ ਸਿੰਘ ਜੱਗੀ ਸਿੰਘ ਮਨਦੀਪ ਸਿੰਘ ਹਰਦੇਵ ਸਿੰਘ ਬਲਵਿੰਦਰ ਸਿੰਘ ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

ਪਿਛਲੀ ਖ਼ਬਰ ਮਿੰਡ-ਡੇ-ਮੀਲ ਕੁੱਕ ਫਰੰਟ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਗਲੀ ਖ਼ਬਰ ਸੁਨਾਮ ’ਚ ਪੁਲਿਸ ਨੇ ਕੰਪਿਊਟਰ ਅਧਿਆਪਕ ਹਿਰਾਸਤ ਵਿਚ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।