ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ)–ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਹਰਜਿੰਦਰ ਕੌਰ ਲੋਪੇ ਨਾਭਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਲੋਨੀ ਬਾਹਰ ਜੋਰਦਾਰ ਧਰਨਾ ਦਿੱਤਾ ਗਿਆ। ਪ੍ਰਦਸ਼ਨਕਾਰੀ ਮਹਿਲਾਵਾਂ ਪਹਿਲਾ ਸੰਗਰੂਰ–ਪਟਿਆਲਾ ਫਲਾਈ ਓਵਰ ਹੇਠ ਇਕੱਤਰ ਹੋਈਆਂ ਜਿੱਥੋਂ ਉਹ ਤੇਜੀ ਨਾਲ ਮੁੱਖ ਮੰਤਰੀ ਨਿਵਾਸ ਪੁੱਜੀਆ ਜਿੱਥੇ ਡਿਊਟੀ ਉੱਤੇ ਤਾਇਨਾਤ ਪਲਵਿੰਦਰ ਸਿੰਘ ਚੀਮਾ ਐਸ.ਪੀ., ਦਲਵੀਰ ਸਿੰਘ ਡੀ.ਐਸ.ਪੀ. (ਆਰ), ਇੰਸਪੈਕਟਰ ਜਸਵਿੰਦਰ ਕੌਰ ਐਸ.ਐੱਚ.ਓ. ਸਦਰ, ਐਸ.ਐੱਚ.ਓ ਸਿਟੀ ਵਨ ਸੁਖਦੀਪ ਸਿੰਘ ਅਤੇ ਐਸ.ਐਚ.ਓ. ਸਿਟੀ ਮਾਲਵਿੰਦਰ ਸਿੰਘ ਦੀ ਅਗਵਾਈ ਹੇਠ ਤਾਇਨਾਤ ਭਾਰੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਉੱਤੇ ਪ੍ਰਦਸ਼ਨਕਾਰੀਆਂ ਨੇ ਸੜਕ ਉੱਤੇ ਧਰਨਾਂ ਆਰੰਭ ਕਰ ਦਿੱਤਾ। ਆਪਣੇ ਸਬੰਧੋਨ ਵਿੱਚ ਹਰਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲਾਂ ਵਿੱਚ ਪੂਰਾ ਸਮਾਂ ਕੰਮ ਕਰਨ ਬਦਲੇ ਮਿਹਨਤਾਨੇ ਵਜੋਂ 3000 ਰੁਪਏ ਮਹੀਨਾਂ ਮਿਹਨਤਾਨਾਂ ਮਿਲਦਾ ਹੈ ਉਨ੍ਹਾਂ ਕਿਹਾ ਕਿ 10 ਸਾਲਾਂ ਤੋਂ ਕੰਮ ਕਰ ਦੇ ਦਫਤਰੀ ਅਮਲਾ ਅਤੇ ਅਧਿਆਪਕਾਂ ਨੂੰ ਸਰਕਾਰ ਪੱਕਾ ਕਰ ਰਹੀ ਹੈ ਜਦੋਂ ਕਿ ਮਿਡ ਡੇ ਮੀਲ ਕੁੱਕ ਦੀ ਤਨਖਾਹਾਂ ਵਧਾਉਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਰਾਹੀ ਮੰਗ ਪੱਤਰ ਦਿੰਦਿਆਂ ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ਵਿੱਚ ਕੰਮ ਕਰਨ ਬਦਲੇ ਉਨ੍ਹਾਂ ਨੂੰ ਘੱਟੋਂ ਘੱਟ ਉਜਰਤ ਵਜੋਂ 12,500 ਰੁਪਏ ਤਨਖਾਹਾਂ ਦਿੱਤੀ ਜਾਵੇ ਅਤੇ ਹਰ ਸਾਲ 5 ਫੀਸਦੀ ਵਾਧਾ ਕੀਤਾ ਜਾਵੇ। 25 ਬੱਚਿਆ ਉੱਪਰ ਇੱਕ ਕੁੱਕ ਰੱਖਣ ਉਸ ਉਪਰੰਤ 100 ਬੱਚਿਆਂ ਤੱਕ ਦੂਸਰੀ ਕੁੱਕ ਰੱਖਣਾ ਅਤੇ ਅਗਲੇ ਹਰ 100 ਬੱਚਿਆਂ ਉੱਤੇ ਇੱਕ ਇੱਕ ਕੁੱਖ ਰੱਖਣ ਦੇ ਬਨਾਏ ਨਿਯਮਾਂ ਵਿੱਚ ਤਬਦੀਲੀ ਕੀਤਾ ਜਾਵੇ ਕਿਉਂਕਿ ਇਹ ਨਿਯਮਾ ਪੂਰੇ ਦੇਸ਼ ਲਈ ਹਨ। ਪੰਜਾਬ ਵਿੱਚ ਖਾਣੇ ਅਤੇ ਨਿਯਮਾਂ ਤਰੀਕਾਂ ਵੱਖੋ ਵੱਖਰਾ ਹੈ ਇਸ ਲਈ ਪੰਜਾਬ ਵਿੱਚ ਨਿਯਮ ਤਬਦੀਲ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਚੁੱਕੀ ਹੈ ਉੱਥੇ ਤੁਰੰਤ ਨਵੀਂ ਭਰਤੀ ਕੀਤੀ ਜਾਵੇ। ਇਸ ਮੌਕੇ ਜਲ ਕੌਰ ਸਾਹਿਨਾਜ, ਰੋਨਕ, ਮੁਕੇਸ਼ ਰਾਣੀ, ਕੁਲਵੰਤ ਕੌਰ, ਲਖਵਿੰਦਰ ਕੌਰ, ਜਸਵਿੰਦਰ ਕੌਰ, ਲਖਵੀਰ ਕੌਰ, ਕਮਲੇਸ਼ ਕੌਰ, ਸਿਮਨਰਜੀਤ ਕੌਰ ਮਮਦੋਟ, ਜਸਵੀਰ ਕੌਰ ਅਮਲੋਹ ਵੀ ਮੌਜੂਦ ਸਨ।
ਮਿੰਡ-ਡੇ-ਮੀਲ ਕੁੱਕ ਫਰੰਟ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਪ੍ਰਭਾਵਸ਼ਾਲੀ ਪ੍ਰਦਰਸ਼ਨ
ਅਜੀਤ ਡੈਸਕ
01-08-2026