09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ

ਸੁਨਾਮ ਊਧਮ ਸਿੰਘ ਵਾਲਾ, 8 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਕ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋਣ ਦੀ ਖਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਐਸ ਐਚ ਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ 31 ਜੁਲਾਈ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁਨਾਮ-ਪਟਿਆਲਾ ਸੜਕ ਤੇ ਬੀ ਬੀ ਗ੍ਰੈਂਡ ਕੋਲ ਇਕ ਵਿਅਕਤੀ ਡਿੱਗਿਆ ਪਿਆ ਹੈ।

ਕਾਂਗਰਸੀ ਆਗੂ ਬੀਬਾ ਅਮਨਦੀਪ ਕੌਰ ਖੰਗੂੜਾ। 09-08-2026
ਸੁਨਾਮ ਊਧਮ ਸਿੰਘ ਵਾਲਾ, 8 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਕ ਅਣਪਛਾਤੇ ਵਿਅਕਤੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋਣ ਦੀ ਖਬਰ ਹੈ।ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਐਸ ਐਚ ਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ 31 ਜੁਲਾਈ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁਨਾਮ-ਪਟਿਆਲਾ ਸੜਕ ਤੇ ਬੀ ਬੀ ਗ੍ਰੈਂਡ ਕੋਲ ਇਕ ਵਿਅਕਤੀ ਡਿੱਗਿਆ ਪਿਆ ਹੈ।ਪੁਲਿਸ ਵਲੋਂ ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਸੰਗਰੂਰ ਭੇਜ ਦਿੱਤਾ ਗਿਆ।ਸਿਵਲ ਹਸਪਤਾਲ ਸੰਗਰੂਰ ਚ ਉਕਤ ਵਿਅਕਤੀ ਦੀ ਹਾਲਤ ਵਿਚ ਸੁਧਾਰ ਨਾਂ ਹੁੰਦਾ ਵੇਖ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ।ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਪਰ ਉਸਦੀ ਅਜੇ ਤੱਕ ਪਛਾਣ ਨਹੀ ਹੋ ਸਕੀ।ਇਸ 55 ਕੁ ਸਾਲ ਦੇ ਮ੍ਰਿਤਕ ਵਿਅਕਤੀ ਦੀ ਇਕ ਬਾਂਹ ਕੱਟੀ ਹੋਈ। ਚਿੱਟੇ ਰੰਗ ਦੀ ਸ਼ਰਟ ਅਤੇ ਲਾਲ ਰੰਗ ਦੀ ਲੋਅਰ ਪਾਈ ਹੋਈ ਹੈ।ਪਛਾਣ ਲਈ ਮ੍ਰਿਤਕ ਦੀ ਲਾਸ਼ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ ਵਿਚ ਰੱਖੀ ਗਈ ਹੈ।ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਥਾਣਾ ਸ਼ਹਿਰੀ ਸੁਨਾਮ ਜਾਂ ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਸੁਨਾਮ ਨਾਲ ਸੰਪਰਕ ਕਰ ਸਕਦਾ ਹੈ।
ਪਿਛਲੀ ਖ਼ਬਰ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਖਨੌਰੀ ਆਰ.ਡੀ. 460 ਪੁਲ ’ਤੇ 739 ਫੁੱਟ ’ਤੇ ਪੁੱਜਿਆ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਲੋਂ ਵਿਸ਼ਾਲ ਰੁਜ਼ਗਾਰ ਮੇਲਾ ਕੱਲ੍ਹ ਦੇਸ਼ ਭਰ ਵਿਚੋਂ 30 ਤੋਂ ਵੱਧ ਨਾਮੀ ਕੰਪਨੀਆਂ/ਉਦਯੋਗ ਹੋਣਗੇ ਸ਼ਾਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।