21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮਾਲੇਰਕੋਟਲਾ ਵਿਖੇ ਵੈਲਫ਼ੇਅਰ ਸੋਸਾਇਟੀ ‘ਤੇਰਾ ਹੀ ਤੇਰਾ’ ਵੱਲੋਂ ਲੋੜਵੰਦਾਂ ਲਈ ਕੀਤਾ ਵੱਡਾ ਉਪਰਾਲਾ

ਮਲੇਰਕੋਟਲਾ, 20 ਅਗਸਤ (ਮਨਜਿੰਦਰ ਸਿੰਘ ਸਰੌਦ) - ਇਲਾਕੇ ਦੀ ਨਾਮਵਰ ਵੈਲਫ਼ੇਅਰ ਸੋਸਾਇਟੀ ‘ਤੇਰਾ ਹੀ ਤੇਰਾ’ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾਂਦੀਆਂ ਹਨ। ਸੁਸਾਇਟੀ ਵੱਲੋਂ ਇਸ ਵਾਰ 2 ਵਾਟਰ ਕੂਲਰਾਂ ਤੋਂ ਇਲਾਵਾ 50 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਜਿਸ ਵਿੱਚ ਰਸੋਈ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਇਨ੍ਹਾਂ ਕਿੱਟਾਂ ਵਿੱਚ ਦਿੱਤਾ ਗਿਆ ਹੈ।

ਅਜੀਤ ਡੈਸਕ 21-08-2026
ਮਲੇਰਕੋਟਲਾ, 20 ਅਗਸਤ (ਮਨਜਿੰਦਰ ਸਿੰਘ ਸਰੌਦ) - ਇਲਾਕੇ ਦੀ ਨਾਮਵਰ ਵੈਲਫ਼ੇਅਰ ਸੋਸਾਇਟੀ ‘ਤੇਰਾ ਹੀ ਤੇਰਾ’ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾਂਦੀਆਂ ਹਨ। ਸੁਸਾਇਟੀ ਵੱਲੋਂ ਇਸ ਵਾਰ 2 ਵਾਟਰ ਕੂਲਰਾਂ ਤੋਂ ਇਲਾਵਾ 50 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਜਿਸ ਵਿੱਚ ਰਸੋਈ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਇਨ੍ਹਾਂ ਕਿੱਟਾਂ ਵਿੱਚ ਦਿੱਤਾ ਗਿਆ ਹੈ। ‘ਤੇਰਾ ਹੀ ਤੇਰਾ’ ਵੈਲਫ਼ੇਅਰ ਸੋਸਾਇਟੀ ਵੱਲੋਂ ਆਪਣੇ ਇਨ੍ਹਾਂ ਕੰਮਾਂ ਵਿੱਚ ਹੋਰ ਵਾਧਾ ਕਰਦੇ ਹੋਏ ਅੱਜ 2 ਵਾਟਰ ਕੂਲਰ ਦਾਨ ਕੀਤੇ ਗਏ । ਜਿਨ੍ਹਾਂ ਵਿੱਚੋਂ ਇੱਕ ਵਾਟਰ ਕੂਲਰ ਕੁਟੀਆ ਭੂਰੀ ਵਾਲੇ ਵਿਖੇ ਤੇ ਦੂਸਰਾ ਵਾਟਰ ਕੂਲਰ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਲਗਾਇਆ ਗਿਆ । ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਸਥਾਨਾਂ ਦੇ ਉੱਪਰ ਵਾਟਰ ਕੂਲਰ ਦੀ ਕਾਫ਼ੀ ਮੰਗ ਸੀ। ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹੁਣ ਮਲੇਰਕੋਟਲਾ ਦੇ ਅੰਦਰ ਅਗਰ ਕਿਸੇ ਨੂੰ ਵੀ ਜਰੂਰਤਮੰਦ ਨੂੰ ਘਰ ਦੇ ਰਾਸ਼ਨ ਦੀ ਜ਼ਰੂਰਤ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਸਾਡੀ ਟੀਮ ਫਿਰ ਉਸ ਪਰਿਵਾਰ ਨੂੰ ਰਾਸ਼ਨ ਦੀ ਕਿੱਟ ਲਗਾ ਦੇਵੇਗੀ । ਇਸ ਮੌਕੇ ਸਰਪ੍ਰਸਤ ਰਾਜ ਕੁਮਾਰ ਗੋਇਲ, ਸਰਪ੍ਰਸਤ ਸੁਖਪਾਲ ਗਰਗ ਬਬਲੀ, ਪ੍ਰਧਾਨ ਅਜਮੇਰ ਸਿੰਘ ਮਠਾੜੂ, ਉਪ ਪ੍ਰਧਾਨ ਤਰਸੇਮ ਲਾਲ, ਉਪ ਜਨਰਲ ਸੈਕਟਰੀ, ਖਜਾਨਚੀ ਪਰਮਾ ਸਿੰਘ, ਡਾਲੀ ਰਾਮ, ਅਸੋਕ ਸਾਹੀ, ਪਰਵੀਨ ਮੋਦੀ, ਗੁਰਚਰਨ ਸਿੰਘ, ਰਾਮ ਗੋਪਾਲ, ਰਾਧੇ ਸ਼ਾਮ, ਵਰਿੰਦਰ ਸਿੰਘ, ਬਲਦੇਵ ਪ੍ਰਕਾਸ਼, ਸੁਨੀਲ ਸਿੰਘ ਸਰੌਦ, ਪ੍ਰਿੰਸੀਪਲ ਸੁਖਦੇਵ ਸਿੰਘ, ਹਰਜੀਤ ਕੌਰ, ਗੁਰਦੁਆਰਾ ਸੰਗਤਸਰ ਦੇ ਪ੍ਰਧਾਨ ਰਣਜੀਤ ਸਿੰਘ ਮੈਂਬਰ ਬਲਜੀਤ ਸਿੰਘ ਤੇ ਮੈਂਬਰ ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਹਿਮਦਗੜ੍ਹ ਦੇ ਇਕਲੌਤੇ ਸਰਕਾਰੀ ਹਾਈ ਸਕੂਲ ਨੂੰ 10+2 ਤੱਕ ਅਪਗ੍ਰੇਡ ਕਰਨ ਦੀ ਮੰਗ ਸਾਲ ਪਹਿਲਾਂ ਮੁੱਖ ਮੰਤਰੀ ਵੱਲੋਂ ਕੀਤ... ਅਗਲੀ ਖ਼ਬਰ ਹੰਡਿਆਇਆ ਵਿਖੇ ਮੀਰੀ ਪੀਰੀ ਖਾਲਸਾ ਮਾਰਚ 24 ਅਗਸਤ ਨੂੰ ਪੁੱਜੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।