ਖੁਦਕੁਸ਼ੀ ਮਾਮਲੇ ਦੇ ਦੋਸ਼ਾਂ ’ਚੋਂ ਵਿਅਕਤੀ ਬਰੀ
ਸੰਗਰੂਰ, 24 ਅਗਸਤ (ਧੀਰਜ ਪਸੋਰੀਆ) - ਐਡੀਸ਼ਨਲ ਚੀਫ ਜੁਡੀਸ਼ਅਲ ਮੈਜਿਸਟਰੇਟ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਅਤੇ ਰਿਸ਼ਵ ਸਰਦਾਨਾ ਵੱਲੋ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 01 ਫਰਵਰੀ 2020 ਨੂੰ ਦਰਜ ਮਾਮਲੇ ਮੁਤਾਬਿਕ ਬਲਦੇਵ ਸਿੰਘ ਹੈਡ ਕਾਂਸਟੇਬਲ ਸੀਆਈ ਏ ਬਹਾਦਰ ਸਿੰਘ ਵਾਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਤਪਾਲ ਸਿੰਘ ਵਾਸੀ ਫੱਗਣਮਾਜਰਾ ਜਿਲਾ ਪਟਿਆਲਾ ਜੇਰੇ ਹਿਰਾਸਤ ਸੀਆਈ ਏ ਬਹਾਦਰ ਸਿੰਘ ਵਾਲਾ ਵਿਖੇ ਹਵਾਲਾਤ ਬੰਦ ਸੀ।
ਸੰਗਰੂਰ, 24 ਅਗਸਤ (ਧੀਰਜ ਪਸੋਰੀਆ) - ਐਡੀਸ਼ਨਲ ਚੀਫ ਜੁਡੀਸ਼ਅਲ ਮੈਜਿਸਟਰੇਟ ਜੱਗਮਿਲਾਪ ਸਿੰਘ ਖੁਸ਼ਦਿਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਅਤੇ ਰਿਸ਼ਵ ਸਰਦਾਨਾ ਵੱਲੋ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 01 ਫਰਵਰੀ 2020 ਨੂੰ ਦਰਜ ਮਾਮਲੇ ਮੁਤਾਬਿਕ ਬਲਦੇਵ ਸਿੰਘ ਹੈਡ ਕਾਂਸਟੇਬਲ ਸੀਆਈ ਏ ਬਹਾਦਰ ਸਿੰਘ ਵਾਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਤਪਾਲ ਸਿੰਘ ਵਾਸੀ ਫੱਗਣਮਾਜਰਾ ਜਿਲਾ ਪਟਿਆਲਾ ਜੇਰੇ ਹਿਰਾਸਤ ਸੀਆਈ ਏ ਬਹਾਦਰ ਸਿੰਘ ਵਾਲਾ ਵਿਖੇ ਹਵਾਲਾਤ ਬੰਦ ਸੀ। ਪਹਿਰਾ ਦੇ ਰਹੇ ਸੰਤਰੀ ਮਨਜੀਤ ਸਿੰਘ ਨੂੰ ਸਤਪਾਲ ਨੇ ਕਿਹਾ ਕਿ ਮੈਨੂੰ ਜਲਦੀ ਪਾਣੀ ਦੇ ਦਿਓ,ਸੰਤਰੀ ਮਨਦੀਪ ਸਿੰਘ ਨੇ ਜਲਦੀ ਨਾਲ ਕੱਚ ਦੇ ਗਿਲਾਸ ਵਿੱਚ ਸਤਪਾਲ ਨੂੰ ਪੀਣ ਲਈ ਪਾਣੀ ਦੇ ਦਿੱਤਾ। ਸਤਪਾਲ ਨੇ ਗਿਲਾਸ ਹਵਾਲਾਤ ਦੀਆਂ ਸਲਾਖਾਂ ਨਾਲ ਜਲਦੀ ਜਲਦੀ ਤੋੜ ਕੇ ਆਪਣੇ ਗਲੇ ਦੇ ਅਗਲੇ ਪਾਸੇ ਅਤੇ ਖੱਬੇ ਗੁੱਟ ’ਤੇ ਮਾਰ ਲਿਆ ਜਿਸ ਨਾਲ ਸਤਪਾਲ ਦੇ ਕਾਫੀ ਖੂਨ ਨਿਕਲਣ ਲੱਗ ਪਿਆ। ਸੰਤਰੀ ਮਨਜੀਤ ਸਿੰਘ ਨੇ ਰੌਲਾ ਪਾਇਆ ਤਾਂ ਸਤਪਾਲ ਨੂੰ ਹਵਾਲਾਤ ਵਿੱਚੋਂ ਕੱਢ ਕੇ ਸਰਕਾਰੀ ਹਸਪਤਾਲ ਸੰਗਰੂਰ ਭੇਜਿਆ ਗਿਆ। ਪੁਲਿਸ ਨੇ ਸੱਤਪਾਲ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਵਿੱਚ ਆਈਪੀਸੀ ਦੀ ਧਾਰਾ 309 ਅਧੀਨ ਮਾਮਲਾ ਦਰਜ ਕਰ ਲਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਸੱਤਪਾਲ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।