26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੀਰੀ-ਪੀਰੀ ਦਿਵਸ ਦੀਆਂ ਤਿਆਰੀਆਂ ਨੂੰ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਮੀਟਿੰਗ

ਲੌਂਗੋਵਾਲ, 24 ਅਗਸਤ ( ਸ. ਸ.

ਅਜੀਤ ਡੈਸਕ 25-08-2026
ਲੌਂਗੋਵਾਲ, 24 ਅਗਸਤ ( ਸ.ਸ.ਖੰਨਾ, ਵਿਨੋਦ) - ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਮੈਨੇਜਰ ਅਮਰੀਕ ਸਿੰਘ ਬਰਨਾਲਾ ਦੇ ਵੱਲੋਂ ਨਗਰ ਦੇ ਮੁਤਬਰ ਆਗੂਆਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿੱਚ ਗੁਰਮੀਤ ਸਿੰਘ ਲੱਲੀ, ਸੁਖਵਿੰਦਰ ਸਿੰਘ ਚਹਿਲ , ਬਿੰਦਰ ਸਿੰਘ ਬਿੰਦੀ, ਹਰਦੀਪ ਸਿੰਘ ਸਿੱਧੂ ਹਾਜ਼ਰ ਰਹੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ਾਲ ਮੀਰੀ ਪੀਰੀ ਖਾਲਸਾ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਦੂਜੇ ਪੜਾਅ ਲਈ 23 ਅਗਸਤ ਨੂੰ ਰਵਾਨਾ ਹੋਇਆ ਹੈ, ਜੋ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚੋ ਹੁੰਦਾ ਹੋਇਆ 26 ਅਗਸਤ ਦੇਰ ਸ਼ਾਮ ਨੂੰ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਪੁੱਜ ਰਿਹਾ ਹੈ, ਜਿਸ ਦਾ ਰਾਤ ਦਾ ਵਿਸ਼ਰਾਮ ਲੌਂਗੋਵਾਲ ਵਿਚ ਹੋਵੇਗਾ। ਖਾਲਸਾ ਮਾਰਚ ਵਿੱਚ ਸ਼ਾਮਿਲ ਸਿੰਘ ਸਾਹਿਬਾਨ, ਪੰਜ ਪਿਆਰੇ ਸਾਹਿਬਾਨ ਨਿਹੰਗ ਸਿੰਘ ਫ਼ੌਜਾਂ ਅਤੇ ਹੋਰ ਨਾਲ ਦਲ ਪੰਥੀਆਂ ਲਈ ਰਾਤ ਨੂੰ ਵਿਸ਼ਰਾਮ ਦੇ ਲੰਗਰ ,ਪੀਣ ਵਾਲਾ ਪਾਣੀ , ਇਸਨਾਨ ਕਰਨ ਦੇ ਲਈ ਵਧੀਆ ਪਖਾਨਿਆਂ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੇਲੀਗੇਟ ਗੁਰਮੀਤ ਸਿੰਘ ਲੱਲੀ,ਭੋਲਾ ਸਿੰਘ ਹੀਰੇ ਵਾਲਾ, ਹਰਮੇਸ਼ ਸਿੰਘ ਸਿੱਧੂ (ਕੈਨੇਡਾ), ਸਾਬਕਾ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਦੁੱਲਟ, ਕਮਲ ਬਰਾੜ ,ਸੁਖਵਿੰਦਰ ਸਿੰਘ ਚਹਿਲ,ਅਮਰਜੀਤ ਸਿੰਘ ਗਿੱਲ, ਹਰਪਾਲ ਸਿੰਘ ਲਖਮੀਰਵਾਲਾ, ਹਰਦੀਪ ਸਿੰਘ ਸਿੱਧੂ (ਮਹਿਮੇ ਕਾ) ਨਰਿੰਦਰ ਸਿੰਘ ਗਿੱਲ , ਗੋਬਿੰਦ ਸਿੰਘ ਗਿੱਲ, ਕੁਲਦੀਪ ਸਿੰਘ ਦੂਲੋ, ਬਾਬਾ ਹਰਜਿੰਦਰ ਸਿੰਘ ਜਗਸੀਰ ਸਿੰਘ ਬਬਲਾ ਲਖਵਿੰਦਰ ਸਿੰਘ ਲੱਖੀ,ਬੋਘਾ ਸਿੰਘ,ਗੁਰਮੇਲ ਸਿੰਘ ਸਿੱਧੂ , ਅਮ੍ਰਿਤਪਾਲ ਸਿੰਘ, ਰਾਜਬੀਰ ਸਿੰਘ ਗੁਰਿੰਦਰ ਸਿੰਘ, ਨਿਰਮਲ ਸਿੰਘ ਲਖਮੀਰ ਵਾਲਾ , ਨਿਰਮਲ ਸਿੰਘ ਨਿੰਮਾ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਬਾਂਸਲ ਦੇ ਉਪ-ਕੁਲਪਤੀ ਬਣਨ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।