29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪ੍ਰੋ. (ਡਾ.) ਐੱਸ.ਪੀ. ਸੋਫਤ ਰੋਟਰੀ ਜ਼ਿਲ੍ਹਾ 3090 ਦੇ ਜ਼ੋਨਲ ਕੋਆਰਡੀਨੇਟਰ ਨਿਯੁਕਤ

ਅਹਿਮਦਗੜ੍ਹ, 28 ਅਗਸਤ (ਸੁਖਜੀਤ ਸਿੰਘ ਖੇੜਾ) - ਪ੍ਰੋ. (ਡਾ.)

ਰੋਟਰੀ ਕਲੱਬ ਜ਼ਿਲ੍ਹਾ 3090 ਦੇ ਨਵ ਨਿਯੁਕਤ ਜ਼ੋਨਲ ਕੋਆਰਡੀਨੇਟਰ ਪ੍ਰੋ. (ਡਾ.) ਐਸ. ਪੀ. ਸੋਫਤ । ਤਸਵੀਰ : ਸੁਖਜੀਤ ਸਿੰਘ ਖੇੜਾ 29-08-2026
ਅਹਿਮਦਗੜ੍ਹ, 28 ਅਗਸਤ (ਸੁਖਜੀਤ ਸਿੰਘ ਖੇੜਾ) - ਪ੍ਰੋ. (ਡਾ.) ਐੱਸ. ਪੀ. ਸੋਫਤ ਨੂੰ ਰੋਟਰੀ ਸਾਲ 2027–28 ਲਈ ਰੋਟਰੀ ਜ਼ਿਲ੍ਹਾ 3090 ਦਾ ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਗਵਰਨਰ 2027–28 ਰੋਟੇਰੀਅਨ ਐੱਸ.ਐੱਸ. ਵਸ਼ਿਸ਼ਟ ਨੇ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਦਿਆਂ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ। ਪ੍ਰੋ. ਸੋਫਤ ਇਸ ਤੋਂ ਪਹਿਲਾਂ ਰੋਟਰੀ ਸਾਲ 2025–26 ਦੌਰਾਨ ਸਹਾਇਕ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਰੋਟਰੀ ਦੀ ਵਾਤਾਵਰਣ ਕਮੇਟੀ ਅਤੇ ਇੰਟਰਸਿਟੀ ਕਮੇਟੀ ਦੇ ਚੇਅਰਮੈਨ ਤੋਂ ਇਲਾਵਾ, ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਦੌਰਾਨ ਸਿਹਤ, ਸਿੱਖਿਆ, ਵਾਤਾਵਰਣ, ਸਮਾਜਿਕ ਭਲਾਈ ਅਤੇ ਜਨ-ਜਾਗਰੂਕਤਾ ਨਾਲ ਸਬੰਧਤ ਕਈ ਸੇਵਾ ਪ੍ਰੋਜੈਕਟ ਚਲਾਏ ਗਏ। ਆਪਣੀ ਨਿਯੁਕਤੀ ’ਤੇ ਪ੍ਰੋ. ਸੋਫਤ ਨੇ ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਟੇਰੀਅਨ ਗੁਰਜੀਤ ਐੱਸ. ਸੇਖੋਂ, ਜ਼ਿਲ੍ਹਾ ਗਵਰਨਰ ਰੋਟੇਰੀਅਨ ਐੱਸ. ਐੱਸ. ਵਸ਼ਿਸ਼ਟ ਅਤੇ ਮੁੱਖ ਸਲਾਹਕਾਰ ਪੀ.ਡੀ.ਜੀ. ਅਮਜਦ ਦਾ ਧੰਨਵਾਦ ਕੀਤਾ। ਰੋਟਰੀ ਕਲੱਬ ਅਹਿਮਦਗੜ੍ਹ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਰੋਟਰੀ ਭਾਈਚਾਰੇ ਨੇ ਪ੍ਰੋ. ਸੋਫਤ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਅਗਲੀ ਖ਼ਬਰ ਐਸਸੀ ਭਾਈਚਾਰੇ ਦੀਆਂ ਸਮੱਸਿਆਵਾਂ ਪੰਜਾਬ ਸਰਕਾਰ ਪਹਿਲੇ ਦੇ ਆਧਾਰ ’ਤੇ ਹੱਲ ਕਰਨ ਲਈ ਬਚਨਵੱਧ - ਜਸਵੀਰ ਸਿੰਘ ਗੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।