04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗੁਰੂ ਘਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇੱਕ ਦੀ ਮੌਤ, ਤਿੰਨ ਜ਼ਖ਼ਮੀ

ਲਹਿਰਾਗਾਗਾ, 3 ਸਤੰਬਰ (ਅਸ਼ੋਕ ਗਰਗ)- ਪਿੰਡ ਸੇਖੂਵਾਸ ਨੇੜੇ ਕਾਰ ਦਰੱਖਤ ’ਚ ਟਕਰਾਉਣ ਕਾਰਨ ਨੇੜਲੇ ਪਿੰਡ ਖਾਈ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਮਿਲੀ ਹੈ। ਜਿਨ੍ਹਾਂ ’ਚੋਂ ਇਕ ਵਿਅਕਤੀ ਨੂੰ ਇਲਾਜ ਲਈ ਪੀ.

ਅਜੀਤ ਡੈਸਕ 04-09-2026
ਲਹਿਰਾਗਾਗਾ, 3 ਸਤੰਬਰ (ਅਸ਼ੋਕ ਗਰਗ)- ਪਿੰਡ ਸੇਖੂਵਾਸ ਨੇੜੇ ਕਾਰ ਦਰੱਖਤ ’ਚ ਟਕਰਾਉਣ ਕਾਰਨ ਨੇੜਲੇ ਪਿੰਡ ਖਾਈ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਮਿਲੀ ਹੈ। ਜਿਨ੍ਹਾਂ ’ਚੋਂ ਇਕ ਵਿਅਕਤੀ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਥੋਂ ਇਕ ਕਿਲੋਮੀਟਰ ਦੂਰੀ ’ਤੇ ਪਿੰਡ ਖਾਈ ਦਾ ਪਰਿਵਾਰ ਸੈਂਟਰੋ ਗੱਡੀ ਵਿੱਚ ਪਿੰਡ ਸੇਖੂਵਾਸ ਅਤੇ ਪਿਸ਼ੌਰ ਪਿੰਡ ਕੋਲ ਬਣੇ ਬਾਬੇ ਸਿੱਧ ਦੇ ਗੁਰੂਘਰ ਵਿਖੇ ਮੱਥਾ ਟੇਕਣ ਜਾ ਰਹੇ ਸਨ । ਇਸ ਕਾਰ ਵਿੱਚ ਪਰਿਵਾਰ ਦਾ ਮੁਖੀ ਸੁਖਵਿੰਦਰ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ, ਬੇਟਾ ਪਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਦੋ ਬੱਚੇ ਵੀ ਸਵਾਰ ਸਨ। ਦੱਸਣ ਮੁਤਾਬਿਕ ਗੱਡੀ ਅੱਗੇ ਨਿਉਲਾ ਆ ਗਿਆ, ਜਿਸ ਤੋਂ ਡਰਦਿਆਂ ਕਾਰ ਚਲਾ ਰਹੇ ਪਰਮਿੰਦਰ ਸਿੰਘ ਨੇ ਸੰਤੁਲਨ ਗਵਾ ਦਿੱਤਾ ਜਿਸ ਕਾਰਨ ਕਾਰ ਸਿੱਧੀ ਦਰੱਖਤ ਵਿੱਚ ਜਾ ਲੱਗੀ। ਜਿਸ ਕਾਰਨ ਡਰਾਈਵਰ ਦੇ ਨਾਲ ਲੱਗਦੀ ਸੀਟ ‘ਤੇ ਬੈਠੇ ਪਰਿਵਾਰ ਦੇ ਮੁਖੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਸੁਖਵਿੰਦਰ ਸਿੰਘ ਦੇ ਘਰ ਵਾਲੀ ਕਮਲਜੀਤ ਕੌਰ ਅਤੇ ਉਸ ਦੇ ਬੇਟੇ ਪ੍ਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਸਖਤ ਜ਼ਖਮੀ ਹੋ ਗਏ। ਜਿਨਾਂ ਵਿੱਚੋਂ ਕਮਲਜੀਤ ਕੌਰ ਅਤੇ ਜਸਵਿੰਦਰ ਸਿੰਘ ਨੂੰ ਸੁਨਾਮ ਦਾਖਲ ਕਰਵਾਉਣਾ ਪਿਆ, ਜਦੋਂ ਕਿ ਗੱਡੀ ਚਲਾ ਰਹੇ ਪ੍ਰਮਿੰਦਰ ਸਿੰਘ ਦੇ ਜਿਆਦਾ ਸੱਟਾਂ ਅਤੇ ਗੰਭੀਰ ਜਖਮੀ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਉਣਾ ਪਿਆ । ਜਾਣਕਾਰੀ ਮੁਤਾਬਕ ਗੱਡੀ ਚਲਾ ਰਹੇ ਪ੍ਰਮਿੰਦਰ ਸਿੰਘ ਦਾ ਚੂਲ੍ਹਾ ਟੁੱਟ ਗਿਆ ਅਤੇ ਸਟੇਰਿੰਗ ਛਾਤੀ ਵਿੱਚ ਗੜ੍ਹ ਗਿਆ। ਪ੍ਰੰਤੂ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਸੁਖਵਿੰਦਰ ਸਿੰਘ ਦਾ ਲਹਿਰਾ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਪੋਸਟਰ ਮਾਰਟਮ ਕਰਵਾ ਕੇ ਲਾਸ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਿੱਥੇ ਪਿੰਡ ਖਾਈ ਦੀ ਸ਼ਮਸ਼ਾਨ ਘਾਟ ਵਿਖੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਸਵਾਮੀ ਦਯਾ ਨੰਦ ਦੀ ਸਾਲਾਨਾ ਬਰਸੀ ਮਨਾਈ ਅਗਲੀ ਖ਼ਬਰ ਜ਼ੀਰਾ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਅਥਾਹ ਪਿਆਰ ਦਾ ਮੈਂ ਹਮੇਸ਼ਾ ਕਰਜ਼ਦਾਰ ਰਹਾਂਗਾ- ਗੁਰਪ੍ਰੀਤ ਸਿੰਘ ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।