ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਨੇ ਪੰਜਾਬ ਦੇ ਸਿਹਤ ਸਕੱਤਰ ਨਾਲ ਕੀਤੀ ਬੈਠਕ
ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਚੇਅਰਮੈਨ ਦਲੀਪ ਸਿੰਘ ਟਿੱਕਾ, ਜਰਨਲ ਸਕੱਤਰ ਮਨਮੋਹਣ ਸਿੰਘ, ਗੁਰਸ਼ਰਨ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ, ਅਸ਼ੋਕ ਮਨਚੰਦਾ, ਐਚ. ਐਸ.
ਸੰਗਰੂਰ, 21 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਚੇਅਰਮੈਨ ਦਲੀਪ ਸਿੰਘ ਟਿੱਕਾ, ਜਰਨਲ ਸਕੱਤਰ ਮਨਮੋਹਣ ਸਿੰਘ, ਗੁਰਸ਼ਰਨ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ, ਅਸ਼ੋਕ ਮਨਚੰਦਾ, ਐਚ.ਐਸ. ਚੰਨੀ ਕਪਿਲ ਅਰੋੜਾ, ਸੰਜੀਵ ਪੁਰੀ, ਗਗਨ ਮਨਚੰਦਾ, ਪ੍ਰੇਮ ਚੰਦ ਗਰਗ ਅਤੇ ਹੋਰ ਸ਼ਾਮਿਲ ਸਨ, ਨੇ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਬੈਠਕ ਕੀਤੀ। ਬੈਠਕ ਵਿੱਚ ਜੁਆਇੰਟ ਡਰੱਗ ਕੰਟਰੋਲਰ ਸੰਜੀਵ ਗਰਗ, ਸਹਾਇਕ ਡਰੱਗ ਕੰਟਰੋਲਰ ਗੁਰਵਿੰਦਰ ਸਿੰਘ, ਸਹਾਇਕ ਡਰੱਗ ਕੰਟਰੋਲਰ ਅਮਿੱਤ ਦੁੱਗਲ ਮੌਜੂਦ ਸਨ। ਬੈਠਕ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਨੇ ਇੱਕ ਫਾਰਮਾਸਿਸਟ ਲਈ ਕੈਮਿਸਟ ਸ਼ਾਪ ਖੋਲ੍ਹਣ ਲਈ ਰਜਿਸਟਰੇਸ਼ਨ ਰਜਿਸਟਰੇਸ਼ਨ ਤੋਂ ਬਾਅਦ ਤਿੰਨ ਸਾਲ ਦਾ ਤਜਰਬੇ ਨੂੰ ਘਟਾ ਕੇ ਇੱਕ ਸਾਲ ਕਰਨਾ, ਇੱਕ ਕੈਮਿਸਟ ਸ਼ਾਪ ਤੋਂ ਦੂਜੀ ਕੈਮਿਸਟ ਸ਼ਾਪ ਦਾ 100 ਮੀਟਰ ਦਾ ਫ਼ਾਸਲੇ ਦੀ ਸ਼ਰਤ ਨੂੰ ਹਟਾਉਣਾ, ਸੀਸੀਟੀਵੀ ਕੈਮਰੇ ਲਗਾਉਣ ਸਬੰਧੀ ਹੁਕਮਾਂ ਨੂੰ ਵਾਪਸ ਲੈਣਾ, ਏਬੀਡੀਐਮ ਪੋਰਟਲ ਨੂੰ ਅਸਥਾਈ ਤੌਰ ਤੇ ਸਸਪੈਂਡ ਕਰਨਾ ਸਮੇਤ ਕਈ ਮੰਗਾਂ ਸਬੰਧੀ ਗੱਲਬਾਤ ਕੀਤੀ। ਸਿਹਤ ਸਕੱਤਰ ਨੇ ਵਫ਼ਦ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।