‘ਬਾਬੇ ਕੀ ਬਰਾਤ’ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਕੀਤੀ ਸ਼ਮੂਲੀਅਤ
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ)- ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਦੀ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਸਾਂਝੇ ਉਪਰਾਲੇ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ‘ਬਾਬੇ ਕੀ ਬਰਾਤ’ ਨੂੰ ਸ਼ਬਦ ਚੌਂਕੀ ਦੇ ਰੂਪ ’ਚ ਆਯੋਜਿਤ ਕੀਤਾ ਗਿਆ l ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਤੋਂ ਇਸ ਬਰਾਤ ਦੀ ਰਵਾਨਗੀ ਦੀ ਅਰਦਾਸ ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ ਨੇ ਕੀਤੀ। ਨਰਿੰਦਰ ਪਾਲ ਸਿੰਘ ਸਾਹਨੀ ਸਕੱਤਰ ਗੁਰਦੁਆਰਾ ਨਾਨਕ ਪੁਰਾ ਨੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭੁਪਿੰਦਰ ਸਿੰਘ ਲਹਿਲ ਪ੍ਰਧਾਨ ਨਗਰ ਕੌਂਸਲ ਦੇ ਨਾਲ ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋਆਪਰੇਟਿਵ ਬੈਂਕ, ਕੌਂਸਲਰ ਮਨੀ ਕਥੂਰੀਆ ਤੇ ਰਿਤੂ ਕੰਡਾ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਤੇ ਭਾਈ ਸਤਵਿੰਦਰ ਸਿੰਘ ਭੋਲਾ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸੰਤ ਪੁਰਾ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਭੇਟ ਕੀਤੇ ਗਏ।
‘
‘ ਬਾਬੇ ਕੀ ਬਰਾਤ’ ਦੇ ਵੱਖ ਵੱਖ ਦ੍ਰਿਸ਼। ਤਸਵੀਰ – ਮੁਕੇਸ਼ ਕੁਮਾਰ
22-09-2026
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ)- ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਦੀ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਸਾਂਝੇ ਉਪਰਾਲੇ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ‘ਬਾਬੇ ਕੀ ਬਰਾਤ’ ਨੂੰ ਸ਼ਬਦ ਚੌਂਕੀ ਦੇ ਰੂਪ ’ਚ ਆਯੋਜਿਤ ਕੀਤਾ ਗਿਆ l ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਤੋਂ ਇਸ ਬਰਾਤ ਦੀ ਰਵਾਨਗੀ ਦੀ ਅਰਦਾਸ ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ ਨੇ ਕੀਤੀ। ਨਰਿੰਦਰ ਪਾਲ ਸਿੰਘ ਸਾਹਨੀ ਸਕੱਤਰ ਗੁਰਦੁਆਰਾ ਨਾਨਕ ਪੁਰਾ ਨੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭੁਪਿੰਦਰ ਸਿੰਘ ਲਹਿਲ ਪ੍ਰਧਾਨ ਨਗਰ ਕੌਂਸਲ ਦੇ ਨਾਲ ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋਆਪਰੇਟਿਵ ਬੈਂਕ, ਕੌਂਸਲਰ ਮਨੀ ਕਥੂਰੀਆ ਤੇ ਰਿਤੂ ਕੰਡਾ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਤੇ ਭਾਈ ਸਤਵਿੰਦਰ ਸਿੰਘ ਭੋਲਾ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸੰਤ ਪੁਰਾ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਭੇਟ ਕੀਤੇ ਗਏ। ਉਪਰੰਤ ਕੁਲਵੀਰ ਸਿੰਘ, ਹਮੀਰ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਦੀ ਮੁਖੀ ਬੀਬੀ ਬਲਵੰਤ ਕੌਰ, ਸੰਤੋਸ਼ ਕੌਰ, ਜਤਿੰਦਰ ਕੌਰ ਤੇ ਮਹੱਲੇ ਦੀਆਂ ਸੰਗਤਾਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ। ਪ੍ਰਬੰਧਕ ਕਮੇਟੀ ਦੇ ਜਸਵਿੰਦਰ ਸਿੰਘ ਸਾਹਨੀ ਰਵੀਨ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਪ੍ਰੀਤ ਸਿੰਘ ਰੋਬਿਨ, ਗਗਨਦੀਪ ਸਿੰਘ ਗੱਗੀ ਅਤੇ ਗੁਰਮੀਤ ਸਿੰਘ ਸਾਹਨੀ ਦੀ ਦੇਖ ਰੇਖ ਅਤੇ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਰਵਾਨਾ ਹੋਈ ਬਰਾਤ ਵਿੱਚ ਬੈਂਡ ਪਾਰਟੀ ਨੇ ਮਧੁਰ ਧੁੰਨਾਂ ਬਖੇਰੀਆਂ ਜਦੋਂ ਕਿ ਰੂਟ ਦੇ ਦੌਰਾਨ ਬੀਬੀ ਗੁਰਲੀਨ ਕੌਰ, ਮਹਿਕਪ੍ਰੀਤ ਕੌਰ, ਪਰਵਿੰਦਰ ਕੌਰ, ਰੇਖਾ ਰਾਣੀ, ਕਿਰਨ ਦੂਆ, ਮਨਜੀਤ ਕੌਰ, ਸੁਰਿੰਦਰ ਕੌਰ, ਨਿਸ਼ਾ ਰਾਣੀ, ਕੁਲਵਿੰਦਰ ਕੌਰ, ਹਰਵਿੰਦਰ ਕੌਰ ਤੋਂ ਇਲਾਵਾ ਪ੍ਰਭਜੋਤ ਸਿੰਘ ਖ਼ਾਲਸਾ, ਸੁਰਿੰਦਰ ਪਾਲ ਸਿੰਘ ਸਿਦਕੀ, ਚਰਨਜੀਤ ਪਾਲ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਗੁਰਮੀਤ ਸਿੰਘ ਸਾਹਨੀ ਅਤੇ ਬੋਨੀ ਸਾਹਨੀ ਆਦਿ ਵੱਲੋਂ ਖ਼ੁਸ਼ੀਆਂ ਦੇ ਅਤੇ ਗੁਰੂ ਸਾਹਿਬ ਵਲੋਂ ਉਚਾਰੇ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਦਿਆਂ ਅਧਿਆਤਮਕ ਮਾਹੌਲ ਸਿਰਜਿਆ ਅਤੇ ਸੰਗਰੂਰ ਦੀਆਂ ਸੜਕਾਂ ਨੂੰ ਪਵਿੱਤਰ ਕਰ ਦਿੱਤਾ। ਰੂਟ ਦੇ ਵੱਖ ਵੱਖ ਪੜਾਵਾਂ ‘ਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਖਤਰੀ ਮਹਾਂ ਸਭਾ ਵਲੋਂ ਮਨਪ੍ਰੀਤ ਸਿੰਘ ਸੇਠੀ, ਰਾਜਵਿੰਦਰ ਸਿੰਘ ਲੱਕੀ, ਮਨਪ੍ਰੀਤ ਸਿੰਘ ਗੋਲਡੀ, ਹਰਬੰਸ ਸਿੰਘ ਕੁਮਾਰ, ਸੁਖਵਿੰਦਰ ਕੌਰ ਨੇ, ਮੁੰਡਾ ਪੰਚਾਇਤ ਬਰਾਦਰੀ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਪ੍ਰਸ਼ੋਤਮ ਗਾਭਾ, ਪੂਰਨ ਚੰਦ ਸ਼ਰਮਾ ਵੱਲੋਂ, ਰਾਇਲ ਐਪਟੀਕਲ ਤੇ ਅਮਰਜੀਤ ਸਿੰਘ ਟੀਟੂ ਅਤੇ ਉਨ੍ਹਾਂ ਦੇ ਸਾਥੀਆਂ ਨੇ, ਸੁਰਿੰਦਰ ਦੀ ਹੱਟੀ ਤੇ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਪ੍ਰੀਤ, ਗੁਰਵਿੰਦਰ ਸਿੰਘ ਸਰਨਾ, ਹਰਭਜਨ ਸਿੰਘ ਭੱਟੀ ਦੀ ਅਗਵਾਈ ਵਿੱਚ, ਅਸੈਸਰੀ ਮਾਸਟਰ ਤੇ ਲਾਗਲੇ ਦੁਕਾਨਦਾਰਾਂ ਵੱਲੋਂ, ਚੀਮਾ ਪਰਿਵਾਰ ਅਤੇ ਨਾਨਕਪੁਰਾ ਮਹੱਲਾ ਵੱਲੋਂ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ । ਸਟਾਲ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਹਰਦੀਪ ਸਿੰਘ ਸਾਹਨੀ, ਗੁਰਸਿਮਰਨ ਸਿੰਘ ਗੁਜਰਾਲ, ਮਨਵਿੰਦਰ ਸਿੰਘ ਸੋਬਤੀ, ਬਲਜਿੰਦਰ ਸਿੰਘ ਬੱਲੂ ਅਤੇ ਹੋਰਾਂ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। (ਬਾਕੀ ਸਫਾ 7 ’ਤੇ)