22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਅੰਦਰ ਅੱਜ ਖਾਣੇ ਦੀ ਡਲਿਵਰੀ ਦਾ ਸਮਾਂ ਅੱਧਾ ਘੰਟਾ ਪਰ ਚਿੱਟੇ ਦੀ ਡਲਿਵਰੀ ਮਿੰਟਾਂ ’ਚ- ਪੂਨੀਆ

ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਇੱਥੇ ਆਨਲਾਇਨ ਮੰਗਵਾਇਆ ਗਿਆ ਖਾਣਾ ਆਉਣ ’ਚ ਭਾਵੇਂ ਅੱਧੇ ਘੰਟੇ ਦਾ ਸਮਾਂ ਲੱਗ ਜਾਵੇ ਪਰ ਚਿੱਟੇ ਦੀ ਸਪਲਾਈ ਕੁਝ ਮਿੰਟਾਂ ’ਚ ਹੀ ਹੋ ਰਹੀ ਹੈ। ਪੂਨੀਆ ਨੇ ਕਿਹਾ ਕਿ ਪੰਜਾਬ ’ਚੋਂ ਮਹਿਜ 4 ਮਹੀਨਿਆਂ ਦੇ ਅੰਦਰ ਚਿੱਟੇ ਨੂੰ ਜੜ੍ਹੋ ਖਤਮ ਕਰਨ ਦਾ ਦਾਅਵਾ ਕਰ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਅੱਜ ਚੋਣਾਂ ਨੇੜੇ ਆਉਂਦੀਆਂ ਵੇਖ ਪਿਛਲੀਆਂ ਸਰਕਾਰਾਂ ਦੇ ਸਿਰ ਮੁੜ ਇਸ ਦਾ ਭਾਂਡਾ ਭੰਨਣ ਲੱਗ ਪਈ ਹੈ।

ਅਮਨਦੀਪ ਸਿੰਘ ਪੂਨੀਆ। 22-09-2026
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਇੱਥੇ ਆਨਲਾਇਨ ਮੰਗਵਾਇਆ ਗਿਆ ਖਾਣਾ ਆਉਣ ’ਚ ਭਾਵੇਂ ਅੱਧੇ ਘੰਟੇ ਦਾ ਸਮਾਂ ਲੱਗ ਜਾਵੇ ਪਰ ਚਿੱਟੇ ਦੀ ਸਪਲਾਈ ਕੁਝ ਮਿੰਟਾਂ ’ਚ ਹੀ ਹੋ ਰਹੀ ਹੈ। ਪੂਨੀਆ ਨੇ ਕਿਹਾ ਕਿ ਪੰਜਾਬ ’ਚੋਂ ਮਹਿਜ 4 ਮਹੀਨਿਆਂ ਦੇ ਅੰਦਰ ਚਿੱਟੇ ਨੂੰ ਜੜ੍ਹੋ ਖਤਮ ਕਰਨ ਦਾ ਦਾਅਵਾ ਕਰ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਅੱਜ ਚੋਣਾਂ ਨੇੜੇ ਆਉਂਦੀਆਂ ਵੇਖ ਪਿਛਲੀਆਂ ਸਰਕਾਰਾਂ ਦੇ ਸਿਰ ਮੁੜ ਇਸ ਦਾ ਭਾਂਡਾ ਭੰਨਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਵਰ੍ਹਿਆਂ ਦੌਰਾਨ ਹਰ ਸਾਲ ਹੀ ਇਹ ਕਹਿ ਦਿੰਦੇ ਸਨ ਕਿ ਅਗਲੀ 15 ਅਗਸਤ ਤੋਂ ਪਹਿਲਾਂ ਪਹਿਲਾਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਪਰ 5 ਸਾਲਾਂ ਦਾ ਸਮਾਂ ਬੀਤਣ ਉਪਰੰਤ ਹਾਲਾਤ ਇਹ ਹਨ ਕਿ ਪੰਜਾਬ ਅੰਦਰ ਨਸ਼ਾ ਪਹਿਲਾਂ ਨਾਲੋਂ ਵੀ ਕਈ ਗੁਣਾ ਵਧ ਪੈਰ ਪਸਾਰ ਗਿਆ ਹੈ। ਪੂਨੀਆ ਨੇ ਕਿਹਾ ਕਿ ਲੱਖਾਂ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜੀ ਕਰ ਕੇ ਪੰਜਾਬ ਦੀ ਮਾਨ ਸਰਕਾਰ ਇਹ ਦਾਅਵਾ ਕਰ ਰਹੀ ਹੈ ਉਨ੍ਹਾਂ ਵਲੋਂ 95 ਹਜ਼ਾਰ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਭੇਜਿਆ ਜਾ ਚੁੱਕਾ ਹੈ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁੱਲ 30 ਹਜ਼ਾਰ ਦੇ ਕਰੀਬ ਦੀ ਸਮਰਥਾ ਵਾਲੀਆਂ ਪੰਜਾਬ ਦੀਆਂ ਜੇਲ੍ਹਾਂ ਵਿਚ 95 ਹਜ਼ਾਰ ਕਿਸ ਤਰ੍ਹਾਂ ਬੰਦ ਹੋ ਗਏ।
ਪਿਛਲੀ ਖ਼ਬਰ 3 ਅਕਤੂਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ ਅਗਲੀ ਖ਼ਬਰ ਨਮੋਲ ਦੀ ਪੰਚਾਇਤ ਨੇ ਧੱਕੇਸ਼ਾਹੀ ਖ਼ਿਲਾਫ਼ ਥਾਣਾ ਚੀਮਾ ਅੱਗੇ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।