22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

3 ਅਕਤੂਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ

ਲਹਿਰਾਗਾਗਾ, 21 ਸਤੰਬਰ (ਅਸ਼ੋਕ ਗਰਗ) - ਪਿੰਡ ਖੰਡੇਬਾਦ ਦੇ ਵਸਨੀਕਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 3 ਅਕਤੂਬਰ ਨੂੰ ਮੁਫ਼ਤ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਨਦੀਪ ਕੌਰ ਖੰਡੇਬਾਦ ਨੇ ਦਿੱਤੀ।

ਅਜੀਤ ਡੈਸਕ 22-09-2026
ਲਹਿਰਾਗਾਗਾ, 21 ਸਤੰਬਰ (ਅਸ਼ੋਕ ਗਰਗ) - ਪਿੰਡ ਖੰਡੇਬਾਦ ਦੇ ਵਸਨੀਕਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ 3 ਅਕਤੂਬਰ ਨੂੰ ਮੁਫ਼ਤ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਨਦੀਪ ਕੌਰ ਖੰਡੇਬਾਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਕਰਨਗੇ। ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਅਭਿਸ਼ੇਕ ਹਾਡਾ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਅਮਨਦੀਪ ਕੌਰ ਖੰਡੇਬਾਦ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਖੂਨਦਾਨ ਰਾਹੀਂ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਾ ਹੈ।
ਪਿਛਲੀ ਖ਼ਬਰ ਸਾਹਿਤ ਸਭਾ ਸੁਨਾਮ ਦੀ ਸਾਹਿਤਕ ਇਕੱਤਰਤਾ ’ਚ ਨਸ਼ਿਆਂ ਦੀ ਅਲਾਮਤ ਬਾਰੇ ਕੀਤੀ ਚਿੰਤਾ ਅਗਲੀ ਖ਼ਬਰ ਪੰਜਾਬ ਅੰਦਰ ਅੱਜ ਖਾਣੇ ਦੀ ਡਲਿਵਰੀ ਦਾ ਸਮਾਂ ਅੱਧਾ ਘੰਟਾ ਪਰ ਚਿੱਟੇ ਦੀ ਡਲਿਵਰੀ ਮਿੰਟਾਂ ’ਚ- ਪੂਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।