ਦੂਸ਼ਣਬਾਜੀ ਨੂੰ ਛੱਡ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਕਜੁੱਟ ਹੋਇਆ ਜਾਵੇ - ਅਕੋਈ
ਸੰਗਰੂਰ, 27 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਨਸ਼ਿਆਂ ਦੀ ਅੱਗ ’ਚ ਝੁਲਸ ਹੋ ਰਿਹਾ ਹੈ ਅਤੇ ਸਮੇਂ ਨਾਲ ਇਸ ਅੱਗ ਦਾ ਸੇਕ ਹਰ ਗਲੀ ਮਹੱਲੇ ਪਹੁੰਚ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਸਮਾਜ ਚਿੰਤਕ ਐਡਵੋਕੇਟ ਅਜੇਪਾਲ ਸਿੰਘ ਅਕੋਈ ਨੇ ਕਿਹਾ ਕਿ ਹਰ ਦਿਨ ਕਿਤੇ ਨਾ ਕਿਤੇ ਨਸ਼ਿਆਂ ਦਾ ਦੈਂਤ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ।
ਅਜੀਤ ਡੈਸਕ
28-09-2026