19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਇਨਸਾਫ਼ ਕਮੇਟੀ ਵਲੋਂ ਅੱਜ ਲਾਹਨਤ ਪੱਤਰ ਚਿਪਕਾਉਣ ਦਾ ਐਲਾਨ

ਲ਼ਹਿਰਾਗਾਗਾ 18 ਅਕਤੂਬਰ (ਪ੍ਰਵੀਨ ਖੋਖਰ) – ਵੱਖ-ਵੱਖ ਜਥੇਬੰਦੀਆਂ ਦੀ ਮਾਨਸਾ ਵਿਖੇ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਸਬੰਧੀ ਇੱਕ ਜ਼ਰੂਰੀ ਮੀਟਿੰਗ ਧੰਨਾ ਭਗਤ ਗੁਰੂਘਰ ਵਿੱਚ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਨਸਾਫ ਕਮੇਟੀ ਵਲੋਂ ਦਿੱਤੇ ਐਕਸ਼ਨ ਅਨੁਸਾਰ 19 ਅਕਤੂਬਰ ਨੂੰ ਐਸ.

ਅਜੀਤ ਡੈਸਕ 19-10-2026
ਲ਼ਹਿਰਾਗਾਗਾ 18 ਅਕਤੂਬਰ (ਪ੍ਰਵੀਨ ਖੋਖਰ) – ਵੱਖ-ਵੱਖ ਜਥੇਬੰਦੀਆਂ ਦੀ ਮਾਨਸਾ ਵਿਖੇ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਸਬੰਧੀ ਇੱਕ ਜ਼ਰੂਰੀ ਮੀਟਿੰਗ ਧੰਨਾ ਭਗਤ ਗੁਰੂਘਰ ਵਿੱਚ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਨਸਾਫ ਕਮੇਟੀ ਵਲੋਂ ਦਿੱਤੇ ਐਕਸ਼ਨ ਅਨੁਸਾਰ 19 ਅਕਤੂਬਰ ਨੂੰ ਐਸ.ਡੀ.ਐੱਮ. ਦਫ਼ਤਰ ਦੇ ਸ਼ੈੱਡ ਵਿੱਚ ਰੈਲੀ ਕੀਤੀ ਜਾਵੇਗੀ । ਉਸ ਤੋਂ ਬਾਅਦ ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਘਰ ਅੱਗੇ ਲਾਹਨਤ ਪੱਤਰ ਚਿਪਕਾਇਆ ਜਾਵੇਗਾ।ਇਸ ਸਬੰਧੀ ਜਮੂਹਰੀ ਅਧਿਕਾਰ ਸਭਾ ਦੇ ਜ਼ਿਲਾ ਪ੍ਰਧਾਨ ਜਗਜੀਤ ਭੁਟਾਲ ਨੇ ਕਿਹਾ ਕਿ ਮਾਨਸਾ ਵਿੱਚ ਦਿਨ-ਦਿਹਾੜੇ ਹੋਇਆ ਇਹ ਕਤਲ ਕਾਨੂੰਨੀ ਵਿਵਸਥਾ ਦੀ ਮਾੜੀ ਹਾਲਤ ਨੂੰ ਦਰਸਾਉਂਦਾ ਹੈ। ਇਹ ਕਤਲ ਕੇਵਲ ਇੱਕ ਦੁਕਾਨਦਾਰ ਨਹੀਂ ਕਰ ਸਕਦਾ। ਇਸ ਪਿੱਛੇ ਪੁਲਿਸ, ਸਰਕਾਰ, ਨਸ਼ਾ ਤਸਕਰ ਆਦਿ ਮੌਜੂਦ ਹਨ । ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਨਿਰਭੈ ਸਿੰਘ, ਬਿੱਕਰ ਹੱਥੋਆ, ਮਹਿੰਦਰ ਸਿੰਘ, ਸੁਖਦੇਵ ਸਿੰਘ, ਹਰੀ ਸਿੰਘ, ਮਨੋਜ ਕੁਮਾਰ, ਮਨਜੀਤ ਸਿੰਘ, ਰਮੇਸ਼ਵਰ ਸਿੰਘ, ਮਿੱਠੂ ਸਿੰਘ, ਜਗਦੇਵ ਸਿੰਘ, ਸੁਖਦੇਵ ਸਿੰਘ ਲਹਿਲ ਕਲਾਂ, ਓਮ ਪ੍ਰਕਾਸ ਲਹਿਰਾ, ਹਰਵਿੰਦਰ ਲਾਦਲ , ਬੱਲਾ ਸਿੰਘ ਜੋਧਾ ਸਿੰਘ ਹਾਜ਼ਰ ਸਨ । ਇਸ ਸਮੇਂ ਸਾਥੀ ਬਲਵੀਰ ਜਲੂਰ, ਲਛਮਣ ਅਲੀਸ਼ੇਰ ਨੇ ਵੀ ਆਪ-ਆਪਣੀ ਸਹਿਮਤੀ ਦਿਤੀ ।
ਪਿਛਲੀ ਖ਼ਬਰ ਗਗਨਦੀਪ ਸਿੰਘ ਖੰਡੇਬਾਦ ਨੇ ਨੌਜਵਾਨਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਵਿਜ਼ਡਮ ਵਰਲਡ ਸਕੂਲ ਦੇ ਕਰਾਟੇ ਖਿਡਾਰੀ ਇੰਟਰਨੈਸ਼ਨਲ ਕਰਾਟੇ ਮੁਕਾਬਲੇ ਲਈ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।