19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਟੈਗੋਰ ਵਿਦਿਆਲਿਆ ਦੇ ਵਿਦਿਆਰਥੀਆਂ ਵਲੋਂ ਖੁੰਬਾਂ ਦੇ ਫਾਰਮ ਦਾ ਦੌਰਾ

ਲੌਂਗੋਵਾਲ, 18 ਅਕਤੂਬਰ (ਵਿਨੋਦ ਸ਼ਰਮਾ) - ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਕਿੱਤਾਮੁਖੀ ਗਿਆਨ ਅਤੇ ਸਹਾਇਕ ਖੇਤੀ ਧੰਦੇ ਖੁੰਬਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਲੈਣ ਲਈ ਨੇੜਲੇ ਪਿੰਡ ਮੰਡੇਰ ਕਲਾਂ ਦੇ ਆਧੁਨਿਕ ਖੁੰਬ ਫਾਰਮ ਦਾ ਦੌਰਾ ਕੀਤਾ। ਵਿਦਿਆਰਥੀਆਂ ਦੇ ਫਾਰਮ ਵਿਖੇ ਪਹੁੰਚਣ ’ਤੇ ਫਾਰਮ ਦੇ ਮਾਲਕ ਸਫਲ ਉੱਦਮੀ ਅਤੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਮੰਡੇਰ ਨੇ ਖੁੰਬਾਂ ਦੀ ਖੇਤੀ ਦੇ ਢੰਗ ਤਰੀਕੇ ਅਤੇ ਪੈਦਾਵਾਰ ਕਰਨ ਦੀ ਤਕਨੀਕ ਬਾਰੇ ਦੱਸਿਆ ।

ਅਜੀਤ ਡੈਸਕ 19-10-2026
ਲੌਂਗੋਵਾਲ, 18 ਅਕਤੂਬਰ (ਵਿਨੋਦ ਸ਼ਰਮਾ) - ਟੈਗੋਰ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਕਿੱਤਾਮੁਖੀ ਗਿਆਨ ਅਤੇ ਸਹਾਇਕ ਖੇਤੀ ਧੰਦੇ ਖੁੰਬਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਲੈਣ ਲਈ ਨੇੜਲੇ ਪਿੰਡ ਮੰਡੇਰ ਕਲਾਂ ਦੇ ਆਧੁਨਿਕ ਖੁੰਬ ਫਾਰਮ ਦਾ ਦੌਰਾ ਕੀਤਾ। ਵਿਦਿਆਰਥੀਆਂ ਦੇ ਫਾਰਮ ਵਿਖੇ ਪਹੁੰਚਣ ’ਤੇ ਫਾਰਮ ਦੇ ਮਾਲਕ ਸਫਲ ਉੱਦਮੀ ਅਤੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਮੰਡੇਰ ਨੇ ਖੁੰਬਾਂ ਦੀ ਖੇਤੀ ਦੇ ਢੰਗ ਤਰੀਕੇ ਅਤੇ ਪੈਦਾਵਾਰ ਕਰਨ ਦੀ ਤਕਨੀਕ ਬਾਰੇ ਦੱਸਿਆ । ਉਨ੍ਹਾਂ ਦੱਸਿਆ ਕਿ ਖੁੰਬਾਂ ਦੀ ਖੇਤੀ ਇਕ ਲਾਹੇਵੰਦ ਕਿੱਤਾ ਹੈ ਅਤੇ ਇਸ ਨੂੰ ਰੁਜ਼ਗਾਰ ਦੇ ਸਾਧਨ ਵਜੋਂ ਵੀ ਅਪਣਾਇਆ ਜਾ ਸਕਦਾ ਹੈ। ਸਕੂਲ ਦੀ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਗਿਆਨ ’ਚ ਵਾਧਾ ਕਰਦੇ ਹਨ । ਇਸ ਮੌਕੇ ਮੈਨੇਜਮੈਂਟ ਮੈਂਬਰ ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਨੂੰ ਮਹੱਤਵਪੂਰਨ ਦੱਸਿਆ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਤੇ ਡਿਊਟੀ ’ਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਅਮਨ ਅਰੋੜਾ ਅਗਲੀ ਖ਼ਬਰ ਗਗਨਦੀਪ ਸਿੰਘ ਖੰਡੇਬਾਦ ਨੇ ਨੌਜਵਾਨਾਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।