ਫ਼ਿਰੋਜ਼ਪੁਰ, 13 ਫਰਵਰੀ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਨੇ ਰੇਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਰੇਲ ਕੋਚ ਰੈਸਟੋਰੈਂਟ' ਸ਼ੁਰੂ ਕਰਨ ਲਈ ਪੰਜ ਸਾਲਾਂ ਦੀ ਮਿਆਦ ਵਾਸਤੇ ਟੈਂਡਰ ਈ-ਨਿਲਾਮੀ ਦੀ ਮੰਗ ਕੀਤੀ ਹੈ | ਇੱਛੁਕ ਠੇਕੇਦਾਰ ਰੇਲ ਕੋਚ ਰੈਸਟੋਰੈਂਟ ਦਾ ਠੇਕਾ ਲੈਣ ਲਈ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਬੋਲੀ ਲਗਾ ਸਕਦੇ ਹਨ | ਇਹ ਨਿਵਿਦਾ (ਟੈਂਡਰ) 16 ਫਰਵਰੀ 2026 ਨੂੰ ਦੁਪਹਿਰ 12 ਵਜੇ ਖੋਲ੍ਹੀ ਜਾਵੇਗੀ | ਨਿਯਮਾਂ ਅਨੁਸਾਰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਯੋਗ ਠੇਕੇਦਾਰ ਨੂੰ ਰੈਸਟੋਰੈਂਟ ਦੀ ਅਲਾਟਮੈਂਟ ਕੀਤੀ ਜਾਵੇਗੀ | ਚੁਣੇ ਗਏ ਠੇਕੇਦਾਰ ਨੂੰ ਮਾਰਚ 2026 ਤੱਕ ਰੈਸਟੋਰੈਂਟ ਸ਼ੁਰੂ ਕਰਨ ਦਾ ਸਮਾਂ ਦਿੱਤਾ ਜਾਵੇਗਾ | ਇਸ ਰੈਸਟੋਰੈਂਟ ਲਈ ਰੇਲ ਕੋਚ ਨੂੰ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਨਿਰਧਾਰਿਤ ਥਾਂ 'ਤੇ ਖੜ੍ਹਾ ਕੀਤਾ ਗਿਆ ਹੈ | ਰੇਲਵੇ ਦੀ ਇਸ ਵਿਲੱਖਣ ਪਹਿਲਕਦਮੀ ਨਾਲ ਯਾਤਰੀਆਂ ਨੂੰ ਸੁਆਦੀ ਪਕਵਾਨਾਂ ਦੇ ਨਾਲ-ਨਾਲ ਰੇਲ ਦੇ ਡੱਬੇ 'ਚ ਬੈਠ ਕੇ ਖਾਣਾ ਖਾਣ ਦਾ ਇਕ ਵੱਖਰਾ ਤੇ ਯਾਦਗਾਰੀ ਅਨੁਭਵ ਮਿਲੇਗਾ | ਇਸ ਨਿਲਾਮੀ ਲਈ ਕੋਈ ਵੀ ਭੂਗੋਲਿਕ ਪਾਬੰਦੀ ਨਹੀਂ ਹੈ, ਯਾਨੀ ਕਿਤੇ ਦਾ ਵੀ ਵਸਨੀਕ ਇਸ 'ਚ ਹਿੱਸਾ ਲੈ ਸਕਦਾ ਹੈ |