20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਏਕਲ ਵਿਦਿਆਲਯ ਵਲੋਂ ਰਾਗੀ, ਪਾਠੀ ਪ੍ਰਤੀਯੋਗਤਾ ਕਰਵਾਈ <br/>

ਅਜੀਤ ਡੈਸਕ 14-02-2026
ਮਮਦੋਟ, 13 ਫਰਵਰੀ (ਸੁਖਦੇਵ ਸਿੰਘ ਸੰਗਮ)-ਏਕਲ ਵਿਦਿਆਲਯ ਵਲੋਂ ਏਕਲ ਅਭਿਆਨ ਸੰਭਾਲ ਪੁਰਵ ਪੰਜਾਬ ਦੀ ਰਾਗੀ, ਪਾਠੀ ਯੋਜਨਾਂ ਤਹਿਤ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ ਸਥਾਨਕ ਮਾਤਾ ਨਹਿਰਾਂ ਵਾਲੀ ਮੰਦਰ ਵਿਖੇ ਕਰਵਾਈ ਗਈ, ਜਿਸ ਵਿਚ ਬਹੁ-ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦੌਰਾਨ ਪੰਜਾਬੀ ਸਭਿਆਚਾਰ, ਦੇਸ਼ ਭਗਤੀ ਗੀਤ ਕੀਰਤਨ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਇਸ ਮੌਕੇ ਪ੍ਰਬੰਧਕਾ ਦੁਆਰਾ ਵਿਦਿਆਰਥੀਆਂ ਤੇ ਫ਼ੌਜੀ ਅਤੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਪ੍ਰੋਗਰਾਮ 'ਚ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਐਮ. ਸੀ. ਸੋਨੂੰ ਸੇਠੀ, ਵਿਪਨ ਸ਼ਾਹ ਸੰਘ ਪ੍ਰਚਾਰਕ, ਡਾ. ਦਲਜੀਤ ਜੋਸਨ, ਹਰਪ੍ਰੀਤ ਕੌਰ ਅੰਚਲ ਅਭਿਆਨ ਪ੍ਰਮੁੱਖ, ਸਤੀਸ਼ ਧਵਨ, ਵੀਨਾ ਰਾਣੀ, ਕੁਲਵਿੰਦਰ ਕੌਰ ਕੇਵਰਜੀਤ ਸਿੰਘ ਜੰਟੀ, ਨਰਿੰਦਰ ਕੁਮਾਰ ਸੇਠੀ, ਨਿਰਮਲ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੁਨਰ ਸੁਰਜੀਤ ਅਕਾਲੀ ਦਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ 16 ਨੂੰ -ਗੁਰਜਿੰਦਰ ਸਿੰਘ ਗਰੇਵਾਲ <br/> ਅਗਲੀ ਖ਼ਬਰ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।