20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ <br/>

ਅਜੀਤ ਡੈਸਕ 14-02-2026
ਪੰਜੇ ਕੇ ਉਤਾੜ, 13 ਫਰਵਰੀ (ਪੱਪੂ ਸੰਧਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਪਿੰਡ ਜੀਵਾਂ ਅਰਾਈਾ ਵਿਖੇ ਧੰਨ ਧੰਨ ਬਾਬਾ ਖੰਗਰ ਪੀਰ ਦੀ ਮਜ਼ਾਰ 'ਤੇ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ | ਮੇਲੇ 'ਚ ਪਹੁੰਚੀਆਂ ਵੱਡੀ ਗਿਣਤੀ 'ਚ ਸੰਗਤਾਂ ਨੇ ਪੀਰ ਦੀ ਮਜ਼ਾਰ 'ਤੇ ਮੱਥਾ ਟੇਕਿਆ ਤੇ ਮਨੋਕਾਮਨਾਵਾਂ ਪੂਰੀਆਂ ਹੋਣ 'ਤੇ ਚਾਦਰਾਂ ਚੜ੍ਹਾਈਆਂ | ਮੇਲੇ 'ਚ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਮੈਂਡੀ ਕਾਲੜਾ ਨੇ ਪਹੁੰਚ ਕੇ ਹਾਜ਼ਰੀਨਾਂ ਨੂੰ ਆਪਣੇ ਗੀਤਾਂ ਰਾਹੀਂ ਝੂੰਮਣ ਲਾ ਦਿੱਤਾ | ਇਥੇ ਜ਼ਿਕਰਯੋਗ ਹੈ ਕਿ ਬਾਬਾ ਜੀ ਦੀ ਮਜ਼ਾਰ 'ਤੇ ਇਹ ਮੇਲਾ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦਾ ਲੱਗਦਾ ਆ ਰਿਹਾ ਹੈ | ਮੇਲੇ ਦੌਰਾਨ ਪਿੰਡ ਤੇ ਆਸ-ਪਾਸ ਦੇ ਪਿੰਡਾਂ ਦੀਆਂ ਹਜ਼ਾਰਾਂ ਸੰਗਤਾਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ | ਮੇਲੇ ਦੌਰਾਨ ਲੰਗਰ ਅਤੁੱਟ ਵਰਤਾਇਆ |

ਪਿਛਲੀ ਖ਼ਬਰ ਏਕਲ ਵਿਦਿਆਲਯ ਵਲੋਂ ਰਾਗੀ, ਪਾਠੀ ਪ੍ਰਤੀਯੋਗਤਾ ਕਰਵਾਈ <br/> ਅਗਲੀ ਖ਼ਬਰ ਸਵ. ਭਗਤ ਪੁਰਸ਼ੋਤਮ ਦੀ ਬਰਸੀ 'ਤੇ ਪਰਿਵਾਰ ਵਲੋਂ ਗਊਸ਼ਾਲਾ ਨੰੂ ਸਹਿਯੋਗ ਰਾਸ਼ੀ ਕੀਤੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।