20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਵ. ਭਗਤ ਪੁਰਸ਼ੋਤਮ ਦੀ ਬਰਸੀ 'ਤੇ ਪਰਿਵਾਰ ਵਲੋਂ ਗਊਸ਼ਾਲਾ ਨੰੂ ਸਹਿਯੋਗ ਰਾਸ਼ੀ ਕੀਤੀ ਭੇਟ <br/>

ਅਜੀਤ ਡੈਸਕ 14-02-2026
ਗੁਰੂਹਰਸਹਾਏ, 13 ਫਰਵਰੀ (ਕਪਿਲ ਕੰਧਾਰੀ)-ਸਵ. ਭਗਤ ਪ੍ਰਸ਼ੋਤਮ ਲਾਲ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਨੂੰ ਸਦਾ ਲਈ ਜੀਵਤ ਰੱਖਦਿਆਂ ਇਕ ਸਰਾਹਣਯੋਗ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਸ਼ਹਿਰ ਦੀ ਗੋਪਾਲ ਗਊਸ਼ਾਲਾ ਵਿਖੇ ਪਹੁੰਚ ਕੇ ਗਊ ਸੇਵਾ ਲਈ 5000 ਰੁਪਏ ਦੀ ਨਗਦ ਸਹਿਯੋਗ ਰਾਸ਼ੀ ਭੇਟ ਕੀਤੀ ਤੇ ਗਊਆਂ ਲਈ ਗੁੜ ਵੀ ਦਾਲ ਕੀਤਾ | ਇਸ ਮੌਕੇ ਭਗਤ ਪੁਰਸ਼ੋਤਮ ਲਾਲ ਦੀ ਪਤਨੀ ਜੋਤੀ ਮੋਗਾ, ਰਿੰਕੂ ਮੋਗਾ, ਗੋਪਾਲ ਮੋਗਾ, ਅਨਿਲ ਕੁੱਕੜ, ਸੋਨੂੰ ਨਰੂਲਾ, ਗੀਤਿਕਾ ਮੌਂਗਾ ਨੇ ਦੱਸਿਆ ਕਿ ਸਵਰਗਵਾਸੀ ਭਗਤ ਪ੍ਰਸ਼ੋਤਮ ਲਾਲ ਧਾਰਮਿਕ ਵਿਚਾਰਾਂ ਵਾਲੇ ਤੇ ਦਾਨੀ ਸੁਭਾਉ ਦੇ ਵਿਅਕਤੀ ਸਨ | ਉਨ੍ਹਾਂ ਦੀ ਬਰਸੀ ਮੌਕੇ ਗਊਸ਼ਾਲਾ ਵਿਚ ਸੇਵਾ ਕਰਕੇ ਪਰਿਵਾਰ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋਈ | ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਦਰਸ਼ ਧਵਨ, ਭਗਵਾਨ ਦਾਸ ਗਿਰਧਰ, ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਦਾਨ ਰਾਸ਼ੀਆਂ ਨਾਲ ਗਊਆਂ ਦੀ ਸੰਭਾਲ ਤੇ ਚਾਰੇ ਦੀ ਵਿਵਸਥਾ ਵਿਚ ਕਾਫ਼ੀ ਮਦਦ ਮਿਲਦੀ ਹੈ | ਉਨ੍ਹਾਂ ਨੇ ਕਿਹਾ ਹੋਰ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸੁਖ ਦੁੱਖ ਦੇ ਮੌਕਿਆਂ 'ਤੇ ਗਊ ਸੇਵਾ ਲਈ ਯੋਗਦਾਨ ਦੇਣ | ਇਸ ਮੌਕੇ ਪਰਿਵਾਰ ਵਲੋਂ ਸਵਰਗਵਾਸੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ਤੇ ਸਮੂਹ ਸੰਗਤ ਨੂੰ ਮਨੁੱਖਤਾ ਅਤੇ ਸੇਵਾ ਭਾਵਨਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ |

ਪਿਛਲੀ ਖ਼ਬਰ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਗੁਰੂਹਰਸਹਾਏ ਵਲੋਂ ਵਿਦਿਆਰਥੀ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।