ਖੋਸਾ ਦਲ ਸਿੰਘ, 14 ਫਰਵਰੀ (ਮਨਪ੍ਰੀਤ ਸਿੰਘ ਸੰਧੂ)-ਦੀ ਫ਼ਿਰੋਜ਼ਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਪਿੰਡ ਸੂਰ ਸਿੰਘ ਵਾਲਾ ਤੇ ਖੋਸਾ ਦਲ ਸਿੰਘ ਵਿਖੇ ਸਹਿਕਾਰੀ ਸਾਖਰਤਾ ਹਫ਼ਤਾ ਮਨਾਉਂਦੇ ਹੋਏ ਵਿੱਤੀ ਸਾਖਰਤਾ ਕੈਂਪ ਲਗਾਇਆ, ਜਿਸ ਦੀ ਅਗਵਾਈ ਰੋਹਿਤ ਕਸ਼ਯਪ ਡੀ. ਡੀ. ਐਮ. ਨਾਬਾਰਡ ਨੇ ਕੀਤੀ | ਕੈਂਪ 'ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰੋਹਿਤ ਕਸ਼ਯਪ ਡੀ. ਡੀ. ਐਮ. ਨਾਬਾਰਡ, ਤੇਜਬੀਰ ਸਿੰਘ ਸੰਧੂ ਏ. ਜੀ. ਐਮ. ਨੇ ਵਿੱਤੀ ਸਾਖਰਤਾ ਤੇ ਡਿਜੀਟਲ ਧੋਖਾਧੜੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਪਾਸੋਂ ਮਿਲਦੇ ਵੱਖ-ਵੱਖ ਸਬਸਿਡੀ ਵਾਲੇ ਲੋਨ, ਪੀ. ਐਮ. ਐੱਸ. ਬੀ. ਵਾਈ., ਪੀ. ਐਮ. ਜੇ. ਜੇ. ਵਾਈ ਦਾ ਲਾਭ ਉਠਾਓ ਤਾਂ ਜੋ ਤੁਸੀਂ ਆਪਣੇ ਕਾਰੋਬਾਰ ਜਾਂ ਜ਼ਰੂਰਤਾਂ ਘੱਟ ਵਿਆਜ 'ਤੇ ਪੂਰੀਆਂ ਕਰ ਸਕੋ | ਜਿਸ 'ਚ ਸਰਕਾਰ ਲਾਭਪਾਤਰੀਆਂ ਨੂੰ ਸਬਸਿਡੀ ਵੀ ਦਿੰਦੀ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਜ ਦੇ ਇੰਟਰਨੈੱਟ ਯੁੱਧ 'ਚ ਭੋਲੇ-ਭਾਲੇ ਲੋਕਾਂ ਨਾਲ ਬਹੁਤ ਧੋਖਾਧੜੀ ਹੋ ਰਹੀ ਹੈ, ਜਿਸ ਬਾਰੇ ਜਾਗਰੂਕ ਹੋਣਾ ਲਾਜ਼ਮੀ ਹੈ, ਕਿਉਂਕਿ ਕੁਝ ਧੋਖੇਬਾਜ਼ ਲੋਕ ਇੰਟਰਨੈੱਟ ਦੇ ਜ਼ਰੀਏ ਲੋਕਾਂ ਨਾਲ ਸੰਪਰਕ ਬਣਾ ਓ. ਟੀ. ਪੀ. ਲੈ ਲੈਂਦੇ ਹਨ ਜਾਂ ਫਿਰ ਪੈਸਿਆਂ ਦਾ ਲਾਲਚ, ਵਾਧੂ ਲੋਨ ਦਾ ਲਾਲਚ ਦੇ ਕੇ ਦਿੱਤੇ ਹੋਏ ਿਲੰਕ 'ਤੇ ਕਲਿੱਕ ਕਰਵਾ ਲੈਂਦੇ ਹਨ | ਜਿਸ ਨਾਲ ਲੋਕਾਂ ਦੀ ਬੈਂਕ ਨਾਲ ਸੰਬੰਧੀ ਜਾਣਕਾਰੀ ਉਨ੍ਹਾਂ ਤੱਕ ਪਹੁੰਚ ਜਾਂਦੀ ਹੈ ਤੇ ਧੋਖੇਬਾਜ਼ ਵਿਅਕਤੀ ਫ਼ਾਇਦਾ ਉਠਾ ਖਾਤੇ 'ਚੋਂ ਜਮਾਂ ਸਾਰੇ ਪੈਸੇ ਕਢਵਾ ਲੈਂਦੇ ਹਨ | ਕੈਂਪ ਦੌਰਾਨ ਰੋਹਿਤ ਕਸ਼ਯਪ ਤੇ ਤੇਜ਼ਬੀਰ ਸਿੰਘ ਸੰਧੂ ਨੇ ਇਲਾਕੇ ਦੇ ਕਿਸਾਨਾਂ ਨੂੰ ਵਿੱਤੀ ਸਾਖਰਤਾ ਅਤੇ ਡਿਜੀਟਲ ਧੋਖਾਧੜੀ ਤੋਂ ਬਚਣ ਅਤੇ ਕਿਸਾਨਾਂ ਨੂੰ ਨਾਬਾਰਡ ਦੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਣਕਾਰੀ ਲੈਣ ਲਈ ਜਾਗਰੂਕ ਕੀਤਾ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਕੋਆਪ੍ਰੇਟਿਵ ਬੈਂਕਾਂ ਨਾਲ ਜੁੜਨ ਦੀ ਅਪੀਲ ਕੀਤੀ ਗਈ | ਇਸ ਮੌਕੇ ਦਲਵਿੰਦਰ ਸਿੰਘ ਸੰਧੂ ਐਮ. ਡੀ. ਦੀ ਫ਼ਿਰੋਜ਼ਪੁਰ ਸੈਂਟਰਲ ਕੋਆਪਰੇਟਿਵ ਬੈਂਕ ਲਿਮ, ਤੇਜਬੀਰ ਸਿੰਘ ਸੰਧੂ ਏ. ਜੀ. ਐਮ., ਨਿਤਿਨ ਕੱਕੜ ਪੰਜਾਬ ਪ੍ਰਧਾਨ ਕੋਆਪ੍ਰੇਟਿਵ ਬੈਂਕ ਇਮ ਯੂਨੀਅਨ), ਕੁਲਵਿੰਦਰ ਸਿੰਘ (ਬਰਾਂਚ ਮੈਨੇਜਰ), ਗੁਰਵਿੰਦਰ ਸਿੰਘ (ਮੈਨੇਜਰ), ਲਵ ਸੋਨੀ (ਮੈਨੇਜਰ), ਰਾਹੁਲ ਨਰੂਲਾ (ਮੈਨੇਜਰ), ਬਲਜਿੰਦਰ ਸਿੰਘ (ਸਕੱਤਰ), ਰੁਪਿੰਦਰ ਸਿੰਘ (ਸਕੱਤਰ), ਜਰਨੈਲ ਸਿੰਘ (ਸਕੱਤਰ), ਜਸਕਰਨ ਸਿੰਘ (ਸਕੱਤਰ), ਸਰਬਜੀਤ ਸ਼ਰਮਾ (ਸਕੱਤਰ), ਗੁਰਜੀਤ ਸਿੰਘ (ਸਕੱਤਰ), ਪ੍ਰੇਮ ਕੁਮਾਰ ਸ਼ਰਮਾ (ਸਕੱਤਰ), ਸੁਖਦੇਵ ਕੁਮਾਰ (ਸਕੱਤਰ) ਆਦਿ ਮÏਜੂਦ ਸਨ |