16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਕਿਸਾਨਾਂ, ਨੌਜਵਾਨਾਂ ਤੇ ਮੁਲਾਜ਼ਮਾਂ ਨੇ ਵਿੱਢੀ ਮੁਹਿੰਮ <br/>

ਅਜੀਤ ਡੈਸਕ 15-02-2026
ਫਿਰੋਜ਼ਪੁਰ,14 ਫਰਵਰੀ (ਸੁਖਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉਸ ਦੇ ਅਧੀਨ ਆਉਂਦੇ ਕਾਲਜਾਂ ਉੱਪਰ ਪੰਜਾਬ ਦੇ ਲੋਕਾਂ ਦਾ ਅਧਿਕਾਰ ਕਾਇਮ ਰੱਖਣ ਲਈ ਬੀਤੇ ਸਾਲ ਸੈਨੇਟ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਿੱਤਣ ਤੋਂ ਬਾਅਦ ਹੁਣ ਸੈਨੇਟ ਚੋਣਾਂ ਜਿੱਤਣ ਲਈ ਪੰਜਾਬ ਦੇ ਲੋਕਾਂ ਵਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਮਸਲੇ ਨੂੰ ਲੈ ਕੇ ਫਿਰੋਜ਼ਪੁਰ ਦੇ ਕਿਸਾਨਾਂ, ਨੌਜ਼ਵਾਨਾਂ ਅਤੇ ਮੁਲਾਜ਼ਮਾਂ ਵਲੋਂ ਇਕ ਸਾਂਝੀ ਮੀਟਿੰਗ ਫਿਰੋਜ਼ਪੁਰ ਛਾਉਣੀ ਵਿਚ ਕੀਤੀ ਗਈ | ਇਸ ਮÏਕੇ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਚੰਡੀਗੜ੍ਹ ਉੱਪਰ ਪੰਜਾਬ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਦੀ ਪੰਜਾਬ ਯੂਨੀਵਰਸਿਟੀ ਤੇ ਉਸ ਦੇ ਕਾਲਜਾਂ ਵਿਚ ਪੰਜਾਬੀਅਤ ਪੱਖੀ ਸਿੱਖਿਆ ਨੂੰ ਜਿਉਂਦਾ ਰੱਖਣ ਤੇ ਅਗਲੀ ਪੀੜੀ ਲਈ ਗਿਆਨ ਦੇ ਸੋਮਿਆਂ ਨੂੰ ਕਾਰਪੋਰੇਟ ਪੱਖੀ ਅਤੇ ਫਾਂਸੀਵਾਦੀ ਸਰਕਾਰਾਂ ਦੇ ਹਮਲੇ ਤੋਂ ਬਚਾਉਣ ਲਈ ਸੈਨੇਟ ਵਿਚ ਲੋਕ ਪੱਖੀ ਨੁਮਾਇੰਦੇ ਨੂੰ ਭੇਜਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਹੋਣ ਵਾਲੀਆਂ ਇਨ੍ਹਾਂ ਚੋਣਾਂ 'ਚ ਪੰਜਾਬੀਅਤ ਤੇ ਸਿੱਖਿਆ ਦੀ ਆਵਾਜ਼ ਬੁਲੰਦ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਸਮਰਥਨ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਹੱਕ ਸੁਰੱਖਿਅਤ ਹੋ ਸਕਣ | ਇਸ ਮÏਕੇ ਸਰਬਜੀਤ ਸਿੰਘ ਭਾਵੜਾ, ਅਮਿਤ ਸ਼ਰਮਾ, ਦੀਪਕ ਝਾਂਬ, ਸਰਬਜੀਤ ਸਿੰਘ ਮਹਿਮਾ, ਮਨਜੀਤ ਸਿੰਘ ਮਹਿਮਾ, ਗੁਰ ਸਿਮਰਨ ਸਿੰਘ ਝੋਕ, ਰਸ਼ਪਾਲ ਸਿੰਘ ਝੋਕ, ਦਵਿੰਦਰ ਸਿੰਘ ਕਾਲੂ ਰਾਏ, ਗੁਰਵਿੰਦਰ ਸਿੰਘ ਰੋਡੇਵਾਲਾ, ਸਤਵਿੰਦਰ ਸਿੰਘ ਚੱਕ ਹੈਰਾਜ ਪਿ੍ੰਸ ਬਾਰੇ ਕੇ, ਕਰਨ ਬਾਰੇ ਕੇ, ਗੁਰਪ੍ਰੀਤ ਸਿੰਘ ਸੱਦੂ ਸ਼ਾਹ, ਹਰਪ੍ਰੀਤ ਸਿੰਘ ਬਸਤੀ, ਇੰਦਰ ਸਿੰਘ ਵਾਲੀ, ਜਰਮਨ ਦੀਪ ਸਾਦੇ ਹਾਸ਼ਮ, ਕੁਲਦੀਪ ਸਾਦੇ ਹਾਸ਼ਮ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਸੈਂਟਰਲ ਕੋਆਪ੍ਰੇਟਿਵ ਬੈਂਕ ਨੇ ਖੋਸਾ ਦਲ ਸਿੰਘ 'ਚ ਲਗਾਇਆ ਵਿੱਤੀ ਸਾਖਰਤਾ ਕੈਂਪ <br/> ਅਗਲੀ ਖ਼ਬਰ ਸ਼ਿਵ ਮੰਦਰ ਮੁੱਦਕੀ ਵਿਖੇ 17ਵਾਂ ਸ਼ਨੀ ਦੇਵ ਮੂਰਤੀ ਸਥਾਪਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।