16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ਼ਿਵ ਮੰਦਰ ਮੁੱਦਕੀ ਵਿਖੇ 17ਵਾਂ ਸ਼ਨੀ ਦੇਵ ਮੂਰਤੀ ਸਥਾਪਨਾ ਦਿਵਸ ਮਨਾਇਆ <br/>

ਅਜੀਤ ਡੈਸਕ 15-02-2026
ਮੁੱਦਕੀ, 14 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਸ਼ਿਵ ਮੰਦਰ ਮੁੱਦਕੀ ਵਿਖੇ 17ਵਾਂ ਸ਼ਨੀ ਮੂਰਤੀ ਸਥਾਪਨਾ ਦਿਵਸ ਮਨਾਇਆ, ਜਿਸ 'ਚ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਰਧਾਪੂਰਵਕ ਹਾਜ਼ਰੀ ਭਰਦਿਆਂ ਸ਼ਨੀ ਦੇਵ ਦੇ ਚਰਨਾਂ 'ਚ ਤੇਲ ਚੜ੍ਹਾ ਮੰਨੋਕਾਮਨਾ ਮੰਗੀਆਂ ਗਈਆਂ | ਇਸ ਸੰਬੰਧੀ ਪੰਡਿਤ ਗੋਬਿੰਦ ਰਾਮ ਨੇ ਦੱਸਿਆ ਕਿ ਮੁੱਦਕੀ ਖੇਤਰ ਦਾ ਪ੍ਰਾਚੀਨ ਸ਼ਿਵ ਮੰਦਰ, ਜਿਸ 'ਚ ਹਰ ਸਾਲ 14 ਫਰਵਰੀ ਨੂੰ ਸ਼ਨੀ ਮੂਰਤੀ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ 14 ਫਰਵਰੀ 2014 ਨੂੰ ਇਲਾਕੇ ਦੀਆਂ ਉੱਘੀਆਂ ਸਮਾਜ ਸੇਵੀ ਫ਼ਕੀਰ ਚੰਦ ਤੇ ਸੰਤੋਸ਼ ਰਾਣੀ ਧਰਮ ਪਤਨੀ ਫ਼ਕੀਰ ਚੰਦ, ਡਾ. ਹਰੀ ਚੰਦ ਗਰਗ, ਕਮਲੇਸ਼ ਰਾਣੀ, ਲੱਕੀ ਸ਼ਰਮਾ, ਮਮਤਾ ਸ਼ਰਮਾ ਨੇ ਸ਼ਿਵ ਮੰਦਰ 'ਚ ਸ਼ਨੀ ਮੂਰਤੀ ਦੀ ਸਥਾਪਨਾ ਕੀਤੀ ਸੀ | ਉਨ੍ਹਾਂ ਦੱਸਿਆ ਕਿ ਮੂਰਤੀ ਸਥਾਪਨਾ ਸਮਾਗਮ 'ਚ ਸਭ ਤੋਂ ਪਹਿਲਾਂ ਹਵਨ ਯੱਗ ਕੀਤਾ ਤੇ ਇਸ ਉਪਰੰਤ ਧਾਰਮਿਕ ਗਾਇਕਾਂ ਵਲੋਂ ਸ਼ਨੀ ਦੇਵ ਮਹਾਰਾਜ ਦੀ ਭਜਨਾਂ ਰਾਹੀਂ ਗੁਣਗਾਨ ਕੀਤਾ | ਪੰਡਿਤ ਗੋਬਿੰਦ ਰਾਮ ਨੇ ਦੱਸਿਆ ਕਿ ਮੂਰਤੀ ਸਥਾਪਨਾ ਦਿਵਸ 'ਚ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਧ-ਚੜ੍ਹ ਕੇ ਪਹੁੰਚ ਜਿਥੇ ਸ਼ਨੀ ਦੇਵ ਮਹਾਰਾਜ ਦਾ ਅਸ਼ੀਰਵਾਦ ਕੀਤਾ ਉਥੇ ਪੂਰੀ-ਛੋਲਿਆਂ ਦਾ ਲੰਗਰ ਵੀ ਗ੍ਰਹਿਣ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਕਿਸਾਨਾਂ, ਨੌਜਵਾਨਾਂ ਤੇ ਮੁਲਾਜ਼ਮਾਂ ਨੇ ਵਿੱਢੀ ਮੁਹਿੰਮ <br/> ਅਗਲੀ ਖ਼ਬਰ ਅਗਰਵਾਲ ਨਰਸਿੰਗ ਕਾਲਜ ਗੁਰੂਹਰਸਹਾਏ ਵਿਖੇ ਕਰਵਾਇਆ ਨਸ਼ਾ ਵਿਰੋਧੀ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।