16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਅਗਰਵਾਲ ਨਰਸਿੰਗ ਕਾਲਜ ਗੁਰੂਹਰਸਹਾਏ ਵਿਖੇ ਕਰਵਾਇਆ ਨਸ਼ਾ ਵਿਰੋਧੀ ਸੈਮੀਨਾਰ <br/>

ਅਜੀਤ ਡੈਸਕ 15-02-2026
ਗੁਰੂਹਰਸਹਾਏ, 14 ਫਰਵਰੀ (ਹਰਚਰਨ ਸਿੰਘ ਸੰਧੂ)-ਗੁਰਹਰਸਹਾਏ ਦੇ ਵਿਖੇ ਅਗਰਵਾਲ ਕਾਲਜ ਆਫ਼ ਨਰਸਿੰਗ ਤੇ ਹਸਪਤਾਲ 'ਚ ਨਸ਼ੇ ਵਿਰੁੱਧ ਸੈਮੀਨਾਰ ਕਰਵਾਇਆ | ਇਸ ਮੌਕੇ ਅਗਰਵਾਲ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਨਸ਼ੇ ਵਿਰੁੱਧ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਨਸ਼ਿਆਂ ਦੇ ਬੁਰੇ ਪ੍ਰਭਾਵ ਤੇ ਸਮਾਜ ਵਿਚ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਨਰਸਿੰਗ ਕਾਲਜ ਦੇ ਪਿ੍ੰਸੀਪਲ ਮੈਡਮ ਸੰਦੀਪ ਕÏਰ ਨੇ ਦੱਸਿਆ ਕਿਵੇਂ ਪੰਜਾਬ ਜੋ ਕਿ ਪਹਿਲਾਂ ਇਕ ਰੰਗਲਾ ਪੰਜਾਬ ਜਾਣਿਆ ਜਾਂਦਾ ਸੀ, ਹੁਣ ਨਸ਼ੇ ਦੀ ਵਜ੍ਹਾ ਨਾਲ ਤਬਾਹੀ ਦੀ ਕਗਾਰ 'ਤੇ ਆ ਗਿਆ ਹੈ | ਇਸ ਨੂੰ ਬਚਾਉਣ ਦੀ ਲੋੜ ਤੇ ਵੱਖ ਵੱਖ ਵਿਚਾਰ ਪੇਸ਼ ਕੀਤੇ | ਇਸ ਮੌਕੇ ਡਾ. ਪਵਨ ਅਗਰਵਾਲ ਐਮ. ਡੀ. ਚੇਅਰਮੈਨ ਅਗਰਵਾਲ ਕਾਲਜ ਆਫ਼ ਨਰਸਿੰਗ ਨੇ ਦੱਸਿਆ ਕਿ ਨਸ਼ਾ ਇਕ ਤਰ੍ਹਾ ਸਰੀਰਕ ਤÏਰ 'ਤੇ, ਸਮਾਜਿਕ ਤÏਰ 'ਤੇ, ਪੈਸੇ ਪੱਖੋਂ ਤੇ ਦਿਮਾਗ਼ ਤÏਰ 'ਤੇ ਇਕ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ | ਇਸ ਮੌਕੇ ਡਾ. ਪਵਨ ਅਗਰਵਾਲ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਨਸ਼ੇ ਨੂੰ ਸਮਾਜ 'ਚੋਂ ਖ਼ਤਮ ਕਰਨ ਲਈ ਸਹੁੰ ਚੁਕਾਈ | ਇਸ ਮੌਕੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਲੋਂ ਪੰਜਾਬ ਦਾ ਰੰਗਾਰੰਗ ਪ੍ਰੋਗਰਾਮ ਗਿੱਧਾ ਪੇਸ਼ ਕੀਤਾ¢

ਪਿਛਲੀ ਖ਼ਬਰ ਸ਼ਿਵ ਮੰਦਰ ਮੁੱਦਕੀ ਵਿਖੇ 17ਵਾਂ ਸ਼ਨੀ ਦੇਵ ਮੂਰਤੀ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ 'ਚ ਪੀ. ਟੀ. ਐਮ. ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।