ਗੁਰੂਹਰਸਹਾਏ, 14 ਫ਼ਰਵਰੀ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਮਾਪੇ-ਅਧਿਆਪਕ ਮੀਟਿੰਗ ਦਾ ਸਫਲ ਆਯੋਜਨ ਕੀਤਾ | ਮੀਟਿੰਗ ਦਾ ਉਦੇਸ਼ ਮੋਕ ਟੈੱਸਟ ਦੇ ਨਤੀਜੇ ਸਾਂਝੇ ਕਰਨਾ, ਫਾਈਨਲ ਟਰਮ ਦਾ ਸਿਲੇਬਸ ਦੇਣਾ ਤੇ ਪ੍ਰੀਖਿਆ ਤਿਆਰੀ ਲਈ ਮਾਪਿਆਂ ਨੂੰ ਰਹਿਨੁਮਾਈ ਪ੍ਰਦਾਨ ਕਰਨਾ ਸੀ | ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਵੰਦਨਾ ਧਵਨ ਨੇ ਦੱਸਿਆ ਕਿ ਮੀਟਿੰਗ ਦÏਰਾਨ ਮੋਕ ਟੈੱਸਟ ਦੇ ਨਤੀਜੇ ਮਾਪਿਆਂ ਨੂੰ ਦੱਸੇ ਗਏ ਅਤੇ ਫਾਈਨਲ ਟਰਮ ਦੇ ਸਿਲੇਬਸ 'ਤੇ ਚਰਚਾ ਕੀਤੀ ਗਈ | ਇਸ ਮÏਕੇ ਵਿਦਿਆਰਥੀਆਂ ਦੀ ਪ੍ਰਗਤੀ ਤੇ ਮਾਪਿਆਂ ਦੀਆਂ ਚਿੰਤਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਨਿਯਮਿਤ ਦੁਹਰਾਈ, ਲਿਖਤੀ ਅਭਿਆਸ ਤੇ ਸਮੇਂ ਦੀ ਸੰਭਾਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸਕੂਲ ਅਤੇ ਮਾਪਿਆਂ ਦਾ ਸਹਿਯੋਗ ਵਿਦਿਆਰਥੀਆਂ ਦੀ ਕਾਮਯਾਬੀ ਲਈ ਬਹੁਤ ਜ਼ਰੂਰੀ ਹੈ | ਇਸ ਮÏਕੇ ਚੇਅਰਮੈਨ ਮਹੀਪਾਲ ਸਿੰਘ ਤੇ ਮੈਨੇਜਰ ਹਰਬੀਰ ਸਿੰਘ (ਮੈਨੇਜਮੈਂਟ) ਕੋਆਰਡੀਨੇਟਰ ਅਭੈ ਬਜਾਜ, ਸੰਦੀਪ ਅਤੇ ਰਚਨਾ ਮੋਂਗਾ ਵੀ ਹਾਜ਼ਰ ਸਨ | ਉਨ੍ਹਾਂ ਮਾਪਿਆਂ ਨੂੰ ਪ੍ਰੀਖਿਆ ਰਣਨੀਤੀ, ਲਿਖਤੀ ਅਭਿਆਸ ਤੇ ਨਿਯਮਿਤ ਅਧਿਐਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ |