ਮੰਡੀ ਲਾਧੂਕਾ, 15 ਫਰਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਰੰਗੀਲਾ ਦੇ ਸਮੂਹ ਪਿੰਡ ਵਾਸੀਆਂ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿਛਲੀ ਸਾਉਣੀ ਦੀ ਫ਼ਸਲ ਸੁੱਖ ਸ਼ਾਂਤੀ ਨਾਲ ਕਿਸਾਨਾਂ ਦੀ ਝੋਲੀ ਪਾਉਣ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਹਾੜੀ ਦੀ ਫ਼ਸਲ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਅੰਗਰੇਜ਼ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਕੌਰ ਸੈਣੀ ਦੇ ਪਤੀ ਮਨਪ੍ਰੀਤ ਸਿੰਘ ਸੈਣੀ ਤੇ ਕਮੇਟੀ ਪ੍ਰਧਾਨ ਕਰਮ ਸਿੰਘ ਨੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸੇਵਾਵਾਂ ਨਿਭਾਉਣ ਵਾਲੀਆਂ ਪਿੰਡ ਦੀਆਂ ਸਮੂਹ ਸੰਗਤਾਂ ਤੇ ਨੌਜਵਾਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਦੌਰਾਨ ਭੋਗ ਤੋਂ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਕੌਰ ਸੈਣੀ, ਕੈਲਾਸ਼ ਰਾਣੀ ਪੰਚ, ਹਰਜਿੰਦਰ ਕੌਰ ਪੰਚ, ਗੁਰਭਲਿੰਦਰ ਸਿੰਘ ਪੰਚ, ਅਰਸ਼ਪ੍ਰੀਤ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਕਮੇਟੀ ਪ੍ਰਧਾਨ ਕਰਮ ਸਿੰਘ, ਸਵਰਨ ਸਿੰਘ, ਧਰਮਪਾਲ ਸਿੰਘ, ਭਜਨ ਕੰਬੋਜ, ਮਹਿੰਦਰ ਕੰਬੋਜ, ਸਤਨਾਮ ਸਿੰਘ, ਲਾਲ ਚੰਦ, ਲਛਮਣ ਕੰਬੋਜ, ਸੂਰਜ ਕੰਬੋਜ, ਜੋਗਾ ਕੰਬੋਜ, ਗਿਆਨ ਸਿੰਘ, ਦੁੱਲਾ ਸਿੰਘ, ਠਾਣਾ ਸਿੰਘ, ਹਰਮਨ ਸਿੰਘ, ਬਲਕਾਰ ਸਿੰਘ, ਬੇਅੰਤ ਸਿੰਘ, ਨਵਜੋਤ ਸਿੰਘ, ਗੁਲਾਬ ਸਿੰਘ, ਅਜੇ ਕੰਬੋਜ, ਮਾਸਟਰ ਰਿੰਕੂ ਕੰਬੋਜ, ਗੁਰਚਰਨ ਸਿੰਘ, ਮਨਦੀਪ ਸਿੰਘ ਬਿਜਲੀ ਮੁਲਾਜ਼ਮ, ਬਲਜਿੰਦਰ ਸਿੰਘ ਫਾਇਰਮੈਨ, ਬਲਤੇਜ ਸਿੰਘ, ਗੁਰਮੰਗਤ ਸਿੰਘ,ਕਰਮਜੀਤ ਸਿੰਘ, ਕਮਲਪ੍ਰੀਤ ਸਿੰਘ, ਗੁਰਸ਼ਬਦ ਸਿੰਘ ਸੈਣੀ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਜੋਬਨਪ੍ਰੀਤ ਸਿੰਘ, ਗੁਰਮੁਖ ਸਿੰਘ, ਪ੍ਰਗਟ ਸਿੰਘ, ਮਾਸਟਰ ਖੁਸਪ੍ਰੀਤ ਸਿੰਘ, ਵਿਸ਼ਵਜੋਤ ਸਿੰਘ, ਲਵਪ੍ਰੀਤ ਸਿੰਘ, ਮਾਸਟਰ ਸੁਭਾਸ਼ ਕੰਬੋਜ, ਹਰਮੇਸ਼ ਕੰਬੋਜ, ਛਿੰਦਰਪਾਲ ਕੰਬੋਜ, ਸਿਮਰਨ ਸਿੰਘ, ਗੁਰਏਕਮ ਸਿੰਘ ਸੈਣੀ ਅਤੇ ਪਿੰਡ ਰੰਗੀਲਾ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ¢