24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਹਾਂਸ਼ਿਵਰਾਤਰੀ ਮੌਕੇ ਭਾਜਪਾ ਆਗੂ ਹੀਰਾ ਸੋਢੀ ਵਲੋਂ ਜਲ ਅਰਪਣ

ਅਜੀਤ ਡੈਸਕ 16-02-2026
ਮਹਾਂ ਸ਼ਿਵਰਾਤਰੀ ਦੇ ਮੌਕੇ ਭਾਜਪਾ ਆਗੂ ਅਨੁਮੀਤ ਹੀਰਾ ਸੋਢੀ ਤੇ ਭਾਜਪਾ ਆਗੂਆਂ ਨੇ ਸ਼ਹਿਰ ਦੇ ਸ਼ਿਵਾਲਿਆਂ ਮੰਦਰ ਵਿਖੇ ਪਹੁੰਚ ਚੁੱਕੇ ਭੋਲੇ ਸ਼ੰਕਰ ਨੂੰ ਜਲ ਅਰਪਣ ਕੀਤਾ ਅਤੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੇ ਤਰੱਕੀ ਦੀ ਸ਼ਿਵ ਭੋਲੇ ਅੱਗੇ ਅਰਦਾਸ ਕੀਤੀ | ਉਨ੍ਹਾਂ ਨੇ ਕਿਹਾ ਕਿ ਮਹਾਂ ਸ਼ਿਵਰਾਤਰੀ ਸਿਰਫ਼ ਧਾਰਮਿਕ ਤਿਉਹਾਰ ਹੀ ਨਹੀਂ ਸਗੋਂ ਆਤਮਿਕ ਸ਼ਕਤੀ ਤੇ ਸਮਰਪਣ ਦਾ ਪ੍ਰਤੀਕ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰੇ ਤੇ ਪਿਆਰ ਨਾਲ ਤਿਉਹਾਰ ਮਨਾਇਆ ਜਾਵੇ | ਇਸ ਤੋਂ ਉਪਰੰਤ ਅਨੁਮੀਤ ਹੀਰਾ ਸੋਢੀ ਨੇ ਸ਼ਿਵਰਾਤਰੀ ਦੇ ਮੌਕੇ 'ਤੇ ਲਗਾਏ ਗਏ ਲੰਗਰ 'ਚ ਸੇਵਾ ਕੀਤੀ ਅਤੇ ਸ਼ਰਧਾ ਭਾਵਨਾ ਦੇ ਨਾਲ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਅਤੇ ਆਪ ਵੀ ਛਕਿਆ | ਇਸ ਮੌਕੇ ਭਾਜਪਾ ਆਗੂ ਹਾਜ਼ਰ ਹੋਏ | ਮੰਦਰ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਮੂਹ ਸ਼ਹਿਰ ਵਾਸੀਆਂ ਨੂੰ ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ |

ਪਿਛਲੀ ਖ਼ਬਰ ਖਾਟੂ ਭਗਤ ਮੰਦਰ ਵਿਖੇ ਮਹਾਸ਼ਿਵਰਾਤਰੀ ਮੌਕੇ ਕਰਵਾਏ ਹਵਨ ਯੱਗ ਅਗਲੀ ਖ਼ਬਰ ਮਹਾਸ਼ਿਵਰਾਤਰੀ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਧਰਮ-ਪਤਨੀ ਸਮੇਤ ਵੱਖ-ਵੱਖ ਮੰਦਰਾਂ ਵਿਚ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।