24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਖਾਟੂ ਭਗਤ ਮੰਦਰ ਵਿਖੇ ਮਹਾਸ਼ਿਵਰਾਤਰੀ ਮੌਕੇ ਕਰਵਾਏ ਹਵਨ ਯੱਗ

ਅਜੀਤ ਡੈਸਕ 16-02-2026
ਫ਼ਿਰੋਜ਼ਪੁਰ, 15 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸ਼ਹਿਰ ਦੇ ਪ੍ਰਾਚੀਨ ਤੇ ਇਤਿਹਾਸਿਕ ਖਾਟੂ ਭਗਤ ਮੰਦਰ ਨਜ਼ਦੀਕ ਮੁਲਤਾਨੀ ਗੇਟ ਵਿਚ ਮਹਾਂ ਸ਼ਿਵਰਾਤਰੀ ਦੇ ਮੌਕੇ 'ਤੇ ਪੰਡਿਤ ਹਰੀਸ਼ ਸ਼ਰਮਾ ਤੇ ਉਨ੍ਹਾਂ ਦੇ ਬੇਟੇ ਕੁਨਾਲ ਸ਼ਰਮਾ ਵਲੋਂ ਸ਼ੰਕਰ ਭਗਵਾਨ ਦੇ 1008 ਨਾਵਾਂ ਦੇ ਨਾਲ ਮੰਤਰ ਉਚਾਰਨ ਕਰਦੇ ਹੋਏ ਹਵਨ ਯੱਗ ਕਰਵਾਏ ਗਏ | ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵੀ ਸ਼ੰਕਰ ਭਗਵਾਨ ਦੀ ਕਿਰਪਾ ਨਾਲ ਸਰਵਣ ਕਰਵਾਇਆ | ਇਥੇ ਖ਼ਾਸ ਦੱਸਣਾ ਬਣਦਾ ਹੈ ਕਿ ਪਿਛਲੇ ਇਕ ਦਹਾਕੇ ਤੋਂ ਪੰਡਿਤ ਹਰੀਸ਼ ਸ਼ਰਮਾ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਤੇ ਹੋਰ ਧਾਰਮਿਕ ਮੌਕਿਆਂ 'ਤੇ ਇਸੇ ਤਰ੍ਹਾਂ ਦੇ ਹੀ ਹਵਨ ਯੱਗ ਅਤੇ ਸਮਾਗਮ ਕਰਵਾਏ ਜਾ ਰਹੇ ਹਨ |
ਪਿਛਲੀ ਖ਼ਬਰ ਸ਼ਿਵ ਮੰਦਰ ਮੁੱਦਕੀ ਵਿਖੇ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ ਅਗਲੀ ਖ਼ਬਰ ਮਹਾਂਸ਼ਿਵਰਾਤਰੀ ਮੌਕੇ ਭਾਜਪਾ ਆਗੂ ਹੀਰਾ ਸੋਢੀ ਵਲੋਂ ਜਲ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।