24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸ਼ਿਵ ਮੰਦਰ ਮੁੱਦਕੀ ਵਿਖੇ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ

ਅਜੀਤ ਡੈਸਕ 16-02-2026
ਮੁੱਦਕੀ, 15 ਫਰਵਰੀ (ਭਾਰਤ ਭੂਸ਼ਨ ਅਗਰਵਾਲ)–ਸ਼ਿਵ ਮੰਦਰ ਮੁੱਦਕੀ ਵਿਖੇ ਮਹਾਂਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਸ਼ਰਧਾਲੂਆਂ ਵਲੋਂ ਸ਼ਰਧਾਪੂਰਵਕ ਮਨਾਇਆ ਗਿਆ | ਸਵੇਰ ਤੋਂ ਹੀ ਸ਼ਰਧਾਲੂਆਂ ਦੀ ਮੰਦਰ 'ਚ ਨਤਮਸਤਕ ਹੋਣ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ | ਮਹਾਂਸ਼ਿਵਰਾਤਰੀ ਮੌਕੇ ਜਿਥੇ ਕਾਵੜੀਆਂ ਵਲੋਂ ਹਰਿਦੁਆਰ ਤੋਂ ਕਾਂਵੜ ਲਿਆ ਮੰਦਰ ਅੰਦਰ ਚੜ੍ਹਾਈ ਗਈ ਉਥੇ ਹੋਰ ਸ਼ਰਧਾਲੂਆਂ ਨੇ ਵੀ ਸਿਰ 'ਤੇ ਕਲਸ਼ ਰੱਖ ਮੰਦਰ 'ਚ ਨੱਚ-ਟੱਪ ਕੇ ਪਹੁੰਚੇ, ਜਿਨ੍ਹਾਂ ਸ਼ਿਵ ਭਗਵਾਨ ਅੱਗੇ ਨਤਮਸਤਕ ਹੋ ਕੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕੀਤਾ | ਇਸ ਸੰਬੰਧੀ ਪੰਡਿਤ ਗੋਬਿੰਦ ਰਾਮ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ 'ਤੇ ਅੱਜ ਵੱਡੀ ਗਿਣਤੀ 'ਚ ਸ਼ਰਧਾਲੂ ਮੁੱਦਕੀ ਖੇਤਰ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਪਹੁੰਚੇ ਤੇ ਸ਼ਰਧਾਪੂਰਵਕ ਨਤਮਸਤਕ ਹੋ ਕੇ ਸ਼ਿਵਲਿੰਗ 'ਤੇ ਜਲ ਅਭਿਸ਼ੇਕ ਕੀਤਾ | ਸ਼ਿਵ ਮੰਦਰ ਅੰਦਰ ਬੀਬੀਆਂ ਸ਼ਰਧਾਲੂਆਂ ਵਲੋਂ ਕੀਰਤਨ ਕੀਤਾ | ਉਪਰੰਤ ਪੰਡਿਤ ਗੋਬਿੰਦ ਰਾਮ ਨੇ ਸ਼ਿਵ ਕਥਾ ਸੁਣਾਉਂਦੇ ਹੋਏ ਕਿਹਾ ਕਿ ਫੱਗਣ (ਫਰਵਰੀ/ਮਾਰਚ) ਮਹੀਨੇ ਦੇ ਕਿ੍ਸ਼ਨ ਪੱਖ ਦੀ ਚੌਦਸ ਨੂੰ ਮਨਾਈ ਜਾਣ ਵਾਲੀ ਮਹਾਂ ਸ਼ਿਵਰਾਤਰੀ, ਭਗਵਾਨ ਸ਼ਿਵ ਤੇ ਦੇਵੀ ਪਾਰਵਤੀ ਦੇ ਵਿਆਹ ਦੀ ਰਾਤ ਵਜੋਂ ਪਵਿੱਤਰ ਮੰਨੀ ਜਾਂਦੀ ਹੈ | ਇਹ ਦਿਨ ਸ਼ਿਵ ਜੀ ਦੀ ਪੂਜਾ, ਵਰਤ ਤੇ ਜਾਗਰਨ ਰਾਹੀਂ ਅਧਿਆਤਮਿਕ ਸ਼ਕਤੀ ਪ੍ਰਾਪਤ ਕਰਨ ਅਤੇ ਸ਼ਿਵਲਿੰਗ ਦੀ ਪੂਜਾ ਕਰਨ ਦਾ ਇਕ ਮਹੱਤਵਪੂਰਨ ਤਿਉਹਾਰ ਹੈ, ਜੋ ਅੱਜ ਪੂਰੀ ਦੂਨੀਆਂ ਅੰਦਰ ਧੂਮ-ਧਾਮ ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਇਸ ਮੌਕੇ ਲੱਕੀ ਸ਼ਰਮਾ, ਨਰੇਸ਼ ਅਗਰਵਾਲ, ਸ਼ੀਤਲ ਅਗਰਵਾਲ, ਰਾਜੂ ਮਾਲੀ, ਫ਼ਕੀਰ ਚੰਦ ਅਗਰਵਾਲ, ਰਾਮ ਕੁਮਾਰ ਅਗਰਵਾਲ ਆੜ੍ਹਤੀਆ, ਰਵਿੰਦਰ ਕੁਮਾਰ ਗਰਗ, ਅਮਰ ਸ਼ਰਮਾ, ਅਮਨ ਗਰਗ, ਦੀਪਕ ਸ਼ਰਮਾ, ਸਤੀਸ਼ ਅਗਰਵਾਲ, ਮੋਹਿਤ ਅਗਰਗ, ਰਾਸ਼ੀ ਸ਼ਰਮਾ, ਸਕੰੁਤਲਾ ਸ਼ਰਮਾ, ਡਾ. ਹਰੀ ਚੰਦ ਗਰਗ, ਸ਼ਿਵੀ ਅਗਰਵਾਲ, ਰਾਕੇਸ਼ ਅਗਰਵਾਲ, ਤਰਸੇਮ ਗਰਗ, ਮਨੀਸ਼ ਕੁਮਾਰ, ਸੰਜੀਵ ਬਾਂਸਲ ਆਦਿ ਨੇ ਮੰਦਰ 'ਚ ਵੱਧ-ਚੜ੍ਹ ਕੇ ਹਾਜ਼ਰੀ ਲਵਾਈ | ਅਖੀਰ 'ਚ ਮੰਦਰ ਪਹੁੰਚੇ ਸ਼ਰਧਾਲੂਆਂ ਨੇ ਲੰਗਰ ਗ੍ਰਹਿਣ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਫਿਰੋਜ਼ਪੁਰ ਭਗਤੀ ਰੰਗ 'ਚ ਰੰਗਿਆ ਮਹਾਸ਼ਿਵਰਾਤਰੀ ਮੌਕੇ ਸ਼ਿਵਾਲਿਆਂ ਮੰਦਰਾਂ 'ਚ ਉਮੜਿਆ ਆਸਥਾ ਦਾ ਸਮੁੰਦਰ ਅਗਲੀ ਖ਼ਬਰ ਖਾਟੂ ਭਗਤ ਮੰਦਰ ਵਿਖੇ ਮਹਾਸ਼ਿਵਰਾਤਰੀ ਮੌਕੇ ਕਰਵਾਏ ਹਵਨ ਯੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।