ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਅੰਤਰਰਾਸ਼ਟਰੀ ਮਹਿਲਾ ਤੇ ਲੜਕੀਆਂ ਵਿਗਿਆਨ ਦਿਵਸ ਮੌਕੇ 'ਤੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਜੀਵ ਵਿਗਿਆਨ ਵਿਭਾਗ ਵਲੋਂ ਇਕ ਗੈੱਸਟ ਲੈਕਚਰ ਦਾ ਆਯੋਜਨ ਕੀਤਾ | ਇਹ ਸਮਾਗਮ ਕਾਲਜ ਦੇ ਸਾਇੰਸ ਬਲਾਕ ਵਿਖੇ ਡੀ. ਐੱਸ. ਟੀ. ਕਿਊਰੀ ਗਰਾਂਟ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ | ਮਹਿਲਾ ਸ਼ਕਤੀਕਰਨ ਸੈੱਲ ਤੇ ਲਿੰਗ ਸੰਵੇਦਨਸ਼ੀਲਤਾ ਸੈੱਲ ਦੇ ਸਹਿਯੋਗ ਨਾਲ ਮੁੱਖ ਸਰਪ੍ਰਸਤ ਡਾ. ਐਗਨੀਜ਼ ਢਿੱਲੋਂ, ਚੇਅਰਪਰਸਨ, ਐਡਵੋਕੇਟ ਅਜੈ ਬੱਟਾ, ਸਕੱਤਰ ਅਤੇ ਡਾ. ਸੰਗੀਤਾ, ਪਿ੍ੰਸੀਪਲ, ਡੀ. ਐੱਸ. ਸੀ. ਡਬਲਿਊ., ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਆਯੋਜਿਤ ਬ੍ਰੇਕਿੰਗ ਟਾਈਮਜ਼: ਦ ਪਾਥ ਟੂ ਜੈਂਡਰ ਇਕੁਐਲਿਟੀ ਵਿਸ਼ੇ 'ਤੇ ਲੈਕਚਰ ਦੇ ਮਨਜਿੰਦਰ ਕੌਰ, ਸੈਂਟਰ ਐਡਮਿਨਿਸਟਰੇਟਰ, ਸਖੀ ਵਨ ਸਟਾਪ ਸੈਂਟਰ, ਫ਼ਿਰੋਜ਼ਪੁਰ ਸਰੋਤ ਸ਼ਖ਼ਸੀਅਤ ਸਨ | ਆਪਣੇ ਭਾਸ਼ਨ 'ਚ ਉਨ੍ਹਾਂ ਨੇ ਲਿੰਗ ਸਮਾਨਤਾ, ਮਹਿਲਾ ਸ਼ਕਤੀਕਰਨ ਤੇ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨ ਵਿਚ ਜਾਗਰੂਕਤਾ ਦੀ ਭੂਮਿਕਾ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਤਮਵਿਸ਼ਵਾਸ, ਆਤਮਨਿਰਭਰ ਤੇ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦਾ ਤਾਲਮੇਲ ਡਾ. ਮੋਕਸ਼ੀ, ਚੇਅਰਮੈਨ, ਪੋਸਟ ਗ੍ਰੈਜੂਏਟ ਜੀਵ ਵਿਗਿਆਨ ਵਿਭਾਗ ਅਤੇ ਮੈਂਬਰ, ਮਹਿਲਾ ਸਸ਼ਕਤੀਕਰਣ ਸੈੱਲ ਤੇ ਡਾ. ਰਮਨੀਕ ਕੌਰ ਇੰਚਾਰਜ ਜੈਂਡਰ ਸੰਵੇਦਨਸ਼ੀਲਤਾ ਸੈੱਲ ਦੁਆਰਾ ਕੀਤਾ | ਵਿਦਿਆਰਥੀਆਂ ਨੇ ਇੰਟਰ ਐਕਟਿਵ ਸੈਸ਼ਨ 'ਚ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਪ੍ਰੋਗਰਾਮ ਬਹੁਤ ਗਿਆਨਵਾਨ ਤੇ ਪ੍ਰਭਾਵਸ਼ਾਲੀ ਬਣ ਗਿਆ | ਸਮਾਗਮ ਦਾ ਸਮਾਪਨ ਧੰਨਵਾਦ ਦੇ ਮਤੇ ਨਾਲ ਹੋਇਆ | ਲੈਕਚਰ ਨੇ ਅÏਰਤਾਂ ਦੀ ਜਾਗਰੂਕਤਾ, ਸ਼ਕਤੀਕਰਨ ਤੇ ਵਿਗਿਆਨ ਅਤੇ ਸਮਾਜ ਵਿਚ ਉਨ੍ਹਾਂ ਦੀ ਸੰਮਲਿਤ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ |