29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਾਹਿਤ ਸਭਾ ਜ਼ੀਰਾ ਦੇ ਸਾਲਾਨਾ ਸਮਾਗਮ ਸੰਬੰਧੀ ਮੀਟਿੰਗ <br/>

ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 20-02-2026
ਜ਼ੀਰਾ, 19 ਫਰਵਰੀ(ਪ੍ਰਤਾਪ ਸਿੰਘ ਹੀਰਾ)-ਸਾਹਿੱਤ ਸਭਾ ਜ਼ੀਰਾ ਵਲੋਂ ਸਾਲਾਨਾ ਸਾਹਿੱਤ, ਕਲਾ ਅਤੇ ਪੁਸਤਕ ਮੇਲਾ ਕਰਵਾਉਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਜ਼ੀਰਾ ਵਿਖੇ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਮੁਖ਼ਤਿਆਰ ਸਿੰਘ ਬਰਾੜ, ਪਰਮਜੀਤ ਵਿਦਿਆਰਥੀ, ਬਾਬੂ ਸਿੰਘ ਭੜਾਣਾ ਨੇ ਦੱਸਿਆ ਕਿ ਇਹ ਸਾਲਾਨਾ ਸਾਹਿੱਤਿਕ ਮੇਲਾ 1 ਮਾਰਚ ਨੂੰ ਜੀਵਨ ਮੱਲ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਪ੍ਰਧਾਨਗੀ ਗੁਰਤੇਜ ਸਿੰਘ ਗਿੱਲ ਸੇਵਾਮੁਕਤ ਤਹਿਸੀਲਦਾਰ ਕਰਨਗੇ ਅਤੇ ਸ਼ਮਾਂ ਰੌਸ਼ਨ ਕਰਨ ਦੀ ਰਸਮ ਡਾ. ਅਜਮੇਰ ਸਿੰਘ ਕਾਲੜਾ ਮੱਖੂ ਕਰਨਗੇ | ਸਮਾਗਮ ਦੌਰਾਨ ਉੱਘੇ ਕਹਾਣੀਕਾਰ ਸਾਂਵਲ ਧਾਮੀ ਨੂੰ ਗੁੱਜਰ ਸਿੰਘ ਗਿੱਲ ਐਵਾਰਡ ਅਤੇ ਸਾਹਿੱਤਕਾਰ, ਵਾਤਾਵਰਨ ਪ੍ਰੇਮੀ ਹਰਭਿੰਦਰ ਸਿੰਘ ਸੰਧੂ ਪੀਰ ਮੁਹੰਮਦ ਨੂੰ 'ਰੁੱਖਾਂ ਦਾ ਰਾਖਾ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਸਮਾਗਮ ਵਿਚ ਸਾਹਿੱਤਕਾਰ, ਲੈਕਚਰਾਰ ਨਰਿੰਦਰ ਸਿੰਘ ਜ਼ੀਰਾ ਦੀ ਨਵੇਂ ਕਿਤਾਬ 'ਜੂਝਦਾ ਜਿਉਂਦਾ ਪੰਜਾਬ' ਲੋਕ ਅਰਪਣ ਕੀਤੀ ਜਾਵੇਗੀ | ਇਸ ਊੜਾ ਪ੍ਰਕਾਸ਼ਨ ਅਤੇ ਠੇਕਾ ਕਿਤਾਬ ਘਰ ਵਲੋਂ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ | ਸਮਾਗਮ ਵਿਚ ਪੰਜਾਬ ਭਰ ਤੋਂ ਪਹੁੰਚੇ ਸਾਹਿੱਤਕਾਰ ਆਪਣੀਆਂ ਰਚਨਾਵਾਂ ਨਾਲ ਸਾਂਝ ਪੁਆਉਣਗੇ |

ਪਿਛਲੀ ਖ਼ਬਰ ਬੀਜ ਸੋਧ ਬਿੱਲ ਤੇ ਬਿਜਲੀ ਸੋਧ ਬਿੱਲ 2026 ਖ਼ਿਲਾਫ਼ ਬੀ. ਕੇ. ਯੂ. ਦੀ ਮੀਟਿੰਗ <br/> ਅਗਲੀ ਖ਼ਬਰ ਰੇਲਵੇ ਵਲੋਂ ਤਿਉਹਾਰਾਂ ਦੇ ਸੀਜ਼ਨ ਲਈ ਅੰਮਿ੍ਤਸਰ-ਕਟਿਹਾਰ ਵਿਚਾਲੇ 'ਤਿਉਹਾਰ ਸਪੈਸ਼ਲ' ਟਰੇਨਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।