17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਨਵੀਆਂ ਨਿਯੁਕਤੀਆਂ

ਅਜੀਤ ਡੈਸਕ 06-03-2026
ਮਮਦੋਟ, 5 ਮਾਰਚ (ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪਿੰਡ ਟਿੱਬੀ ਖ਼ੁਰਦ ਮਮਦੋਟ ਵਿਖੇ ਗੁਰਜਿੰਦਰ ਸਿੰਘ ਦੇ ਗ੍ਰਹਿ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਗੁਰਚਰਨ ਸਿੰਘ ਭੁੱਲਰ ਦੀ ਅਗਵਾਈ ਵਿਚ ਜ਼ਿਲ੍ਹੇ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਇਸ ਬਾਬਤ ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਦੱਸਿਆ ਕਿ ਇਸ ਦੌਰਾਨ ਮਲਕੀਤ ਸਿੰਘ ਬੇਦੀ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਦਫ਼ਤਰ ਸਕੱਤਰ, ਰਣਜੀਤ ਸਿੰਘ ਰਾਣਾ ਨੂੰ ਸਰਕਲ ਫ਼ਿਰੋਜ਼ਪੁਰ ਦਿਹਾਤੀ ਦਾ ਮੀਤਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗੁਰਜਿੰਦਰ ਸਿੰਘ ਨੂੰ ਵਿਸਥਾਰ ਕਰਨ ਅਤੇ ਬੂਥ ਲੈਵਲ ਕਮੇਟੀਆਂ ਬਣਾਉਣ ਲਈ ਉਕਤ ਆਗੂਆਂ ਨੂੰ ਸਾਰੇ ਅਧਿਕਾਰ ਦਿੱਤੇ ਗਏ ਹਨ | ਇਸ ਮੌਕੇ ਸੂਰਤ ਸਿੰਘ ਮਮਦੋਟ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਵੇਹੜੀ ਸਰਕਲ ਪ੍ਰਧਾਨ ਫ਼ਿਰੋਜ਼ਪੁਰ ਦਿਹਾਤੀ, ਮੇਹਰ ਸਿੰਘ ਜ਼ੀਰਾ ਸਰਕਲ ਪ੍ਰਧਾਨ ਮਮਦੋਟ, ਸੁੱਖਾ ਸਿੰਘ ਟਿੱਬੀ, ਡਾ. ਅਮੀਰ ਸਿੰਘ, ਜਸਬੀਰ ਸਿੰਘ ਨਿਹੰਗ, ਤਰਸੇਮ ਸਿੰਘ ਵੇਹਗਲੀਆ, ਮਨਪੀ੍ਰਤ ਸਿੰਘ, ਜਗਪ੍ਰੀਤ ਸਿੰਘ ਬਾਠ, ਜੁਗਰਾਜ ਬਾਠ, ਇਕਬਾਲ ਸਿੰਘ ਬੇਦੀ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਦੁਆਰਾ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੀ ਹਦਾਇਤ ਵੀ ਕੀਤੀ ਗਈ ਹੈ |
ਪਿਛਲੀ ਖ਼ਬਰ ਤਲਵੰਡੀ ਭਾਈ 'ਚ ਦੋ ਦਿਨਾਂ ਕੈਂਪ ਦੌਰਾਨ 900 ਤੋਂ ਵੱਧ ਵਿਅਕਤੀਆਂ ਦੇ ਬਣਾਏ ਸਿਹਤ ਕਾਰਡ ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਪਿੰਡ ਵਾੜਾ ਪੋਹ ਵਿੰਡੀਆਂ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।