18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁਰੂ ਨਾਨਕ ਲਾਅ ਕਾਲਜ 'ਚ 'ਦਾਜ' ਅਤੇ 'ਕਾਨੂੰਨ ਵਿਚ ਕਰੀਅਰ' ਵਿਸ਼ੇ 'ਤੇ ਵਰਕਸ਼ਾਪ

ਅਜੀਤ ਡੈਸਕ 06-03-2026
ਫ਼ਿਰੋਜ਼ਪੁਰ, 5 ਮਾਰਚ (ਦਵਿੰਦਰ ਪਾਲ ਸਿੰਘ)-ਸਾਈਾਆਵਾਲਾ ਸਥਿਤ ਗੁਰੂ ਨਾਨਕ ਲਾਅ ਕਾਲਜ ਵਿਚ ਫਿਰੋਜ਼ਪੁਰ ਦੇ ਜ਼ਿਲ੍ਹਾ ਸੈਸ਼ਨ ਅਦਾਲਤ ਤੋਂ ਆਏ ਵਕੀਲ ਕੁਨਿਕਾ ਯਾਦਵ ਅਤੇ ਵਕੀਲ ਮਨਜੀਤ ਸਿੰਘ ਜੋਸਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਦੌਰਾਨ ਵਕੀਲ ਕੁਨਿਕਾ ਯਾਦਵ ਨੇ ਦਹੇਜ ਦੇ ਉਨਮੂਲਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰਥਾ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੋ ਅੱਜ ਸਮਾਜ ਵਿਚ ਵਧਦੀ ਜਾ ਰਹੀ ਹੈ | ਇਸ ਤੋਂ ਬਾਅਦ ਉਨ੍ਹਾਂ ਨੇ ਕਾਨੂੰਨ ਦੇ ਖੇਤਰ ਵਿਚ ਕੈਰੀਅਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੁਸੀਂ ਕਾਨੂੰਨ ਦੇ ਖੇਤਰ ਵਿਚ ਸਿਰਫ਼ ਜੱਜ ਜਾਂ ਵਕੀਲ ਹੀ ਨਹੀਂ ਬਣ ਸਕਦੇ, ਬਲਕਿ ਆਈ.ਪੀ.ਆਰ ਵਿਭਾਗ, ਬੈਂਕ ਆਦਿ ਵਿਚ ਵੀ ਆਪਣਾ ਕੈਰੀਅਰ ਬਣਾ ਸਕਦੇ ਹੋ | ਕਾਲਜ ਦੇ ਚੇਅਰਮੈਨ ਅਸੀਸਪ੍ਰੀਤ ਸਿੰਘ ਨੇ ਕਿਹਾ ਕਿ ਕਾਨੂੰਨ ਵਰਗੇ ਵਿਸ਼ੇ ਵਿਚ ਵਿਦਿਆਰਥੀਆਂ ਨੂੰ ਕੈਰੀਅਰ ਬਣਾਉਣ ਲਈ ਕਈ ਮੌਕੇ ਮਿਲਦੇ ਹਨ | ਜਿਸ ਨਾਲ ਉਨ੍ਹਾਂ ਦਾ ਭਵਿੱਖ ਵੀ ਰੌਸ਼ਨ ਹੁੰਦਾ ਹੈ | ਕਾਲਜ ਦੇ ਪਿ੍ੰਸੀਪਲ ਡਾ.ਅਜ਼ਵਰ ਖ਼ਾਨ ਨੇ ਵੀ ਕਾਨੂੰਨ ਵਿਚ ਕੈਰੀਅਰ ਦੀ ਮਹੱਤਤਾ 'ਤੇ ਚਾਨਣ ਪਾਇਆ | ਉਨ੍ਹਾਂ ਨੇ ਵਕੀਲ ਕੁਨਿਕਾ ਯਾਦਵ ਅਤੇ ਵਕੀਲ ਮਨਜੀਤ ਸਿੰਘ ਜੋਸਨ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਸਹਾਇਕ ਪ੍ਰੋਫੈਸਰ ਚੀਨਾ, ਅਸਿਸਟੈਂਟ ਪ੍ਰੋਫੈਸਰ ਜੋਤੀ, ਅਸਿਸਟੈਂਟ ਪ੍ਰੋਫੈਸਰ ਰਾਧਿਕਾ, ਲਾਇਬ੍ਰੇਰੀਅਨ ਸਾਕਸ਼ੀ ਚੰਨਾ, ਰਮਨਦੀਪ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦੇ ਤਿੰਨ ਮੈਂਬਰ ਕਾਬੂ ਅਗਲੀ ਖ਼ਬਰ ਸਰਕਾਰੀ ਸਕੂਲ ਬਹਿਕ ਗੁੱਜਰਾਂ ਦੇ ਵਿਦਿਆਰਥੀ ਅੰਤਰਰਾਜੀ ਵਿੱਦਿਅਕ ਟੂਰ 'ਤੇ ਹੋਏ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।