15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ 15 ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 29-03-2026
ਫ਼ਾਜ਼ਿਲਕਾ, 28 ਮਾਰਚ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਅਤੇ ਬੀ.ਪੀ.ਈ.ਓ.ਬਲਾਕ-2 ਪ੍ਰਮੋਦ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ ਨੰਬਰ 15 ਦਾ ਸਾਲਾਨਾ ਨਤੀਜਾ ਹੈੱਡ ਟੀਚਰ ਪਵਨ ਕੁਮਾਰ ਦੀ ਅਗਵਾਈ ਹੇਠ ਐਲਾਨਿਆ ਗਿਆ | ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ, ਜਿਸ 'ਤੇ ਮਾਪਿਆਂ ਨੇ ਭਾਰੀ ਸੰਤੁਸ਼ਟੀ ਪ੍ਰਗਟਾਈ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਰਮਨ ਸੇਤੀਆ ਅਤੇ ਅਮਿੱਤ ਛਾਬੜਾ ਨੇ ਦੱਸਿਆ ਕਿ ਨਤੀਜਾ ਐਲਾਨਣ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਬਾਰੇ ਮਾਪਿਆਂ ਨਾਲ ਡੂੰਘੀ ਵਿਚਾਰ-ਚਰਚਾ ਕੀਤੀ ਗਈ | ਵੱਖ-ਵੱਖ ਜਮਾਤਾਂ ਵਿਚੋਂ ਮਨਕੀਰਤ ਸਿੰਘ, ਅਨੰਨਿਆ, ਰਿਮ-ਝਿਮ, ਲਕਸ਼ਮੀ, ਕਿ੍ਤਿਕਾ, ਰਾਇਨਾ ਅਤੇ ਜਸਪ੍ਰੀਤ ਸਿੰਘ ਅਤੇ ਨਾਇਰਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਹੈੱਡ ਟੀਚਰ ਪਵਨ ਕੁਮਾਰ ਨੇ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਸਿਰ ਬੰਨਿ੍ਹਆ | ਸਟਾਫ਼ ਮੈਂਬਰ ਰਜਨੀ ਛਾਬੜਾ, ਪੂਜਾ ਠਕਰਾਲ, ਸੁਰਜੀਤ ਕੌਰ ਅਤੇ ਪੂਜਾ ਲੂਣਾ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਦੱਸਿਆ | ਸਮਾਗਮ ਦੌਰਾਨ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਰਿਪੋਰਟ ਕਾਰਡ ਵੰਡੇ ਗਏ | ਇਸ ਮੌਕੇ ਵੀਣਾ ਰਾਣੀ, ਸੰਗੀਤਾ, ਸੁਨੀਤਾ ਰਾਣੀ, ਊਸ਼ਾ ਰਾਣੀ ਅਤੇ ਰਾਕੇਸ਼ ਕੁਮਾਰ ਨੇ ਪੂਰਨ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਐਨ.ਆਰ.ਆਈ ਤਾਰਾ ਸਿੰਘ ਢਿੱਲੋਂ ਨੇ ਸਾਲਾਨਾ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰਾਮਸਰਾ ਦਾ ਸਾਲਾਨਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।