15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਰਟੌਲ ਬੇਟ ਦੇ ਨੌਜਵਾਨ ਦੀ ਆਬੂਧਾਬੀ ਵਿਚ ਕਰੰਟ ਲੱਗਣ ਨਾਲ ਮੌਤ

ਅਜੀਤ ਡੈਸਕ 29-03-2026
ਜ਼ੀਰਾ, 28 ਮਾਰਚ (ਪ੍ਰਤਾਪ ਸਿੰਘ ਹੀਰਾ)-ਨੇੜਲੇ ਪਿੰਡ ਰਟੌਲ ਬੇਟ ਦੇ ਇਕ ਪਰਿਵਾਰ 'ਤੇ ਉਸ ਟਾਈਮ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਨੌਜਵਾਨ ਬੇਟੇ ਦੀ ਅਬੂਧਾਬੀ ਵਿਚ ਕਰੰਟ ਲੱਗਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਜ ਕਰਨ ਸਿੰਘ ਸੰਧੂ ਪੁੱਤਰ ਹਰਪ੍ਰੀਤ ਸਿੰਘ ਸੰਧੂ ਪਿੰਡ ਰਟੌਲ ਬੇਟ ਅੱਠ ਮਹੀਨੇ ਪਹਿਲਾਂ ਦੁਬਈ ਵਿਚ ਕੰਮ ਦੀ ਤਲਾਸ਼ ਵਿਚ ਗਿਆ ਸੀ 'ਤੇ ਹੁਣ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਬੀਤੀ ਰਾਤ ਉਸ ਦੇ ਰਿਹਾਇਸ਼ੀ ਕੁਆਰਟਰ ਵਿਚ ਵਾਸ਼ਿੰਗ ਮਸ਼ੀਨ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ | ਮਿ੍ਤਕ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਇਕ ਛੇ ਮਹੀਨੇ ਦਾ ਲੜਕਾ ਹੈ | ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ | ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਐਸ.ਪੀ ਸਿੰਘ ਉਬਰਾਏ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਕਰ ਸਕਣ |
ਪਿਛਲੀ ਖ਼ਬਰ ਪਿੰਡ ਮਾਣਾ ਸਿੰਘ ਵਾਲਾ ਵਿਖੇ 11 ਧੀਆਂ ਦਾ ਵਿਆਹ ਸਮਾਗਮ ਸੰਪੰਨ ਅਗਲੀ ਖ਼ਬਰ ਸੜਕ ਹਾਦਸੇ 'ਚ ਬੱਚੀ ਸਮੇਤ 4 ਜਣੇ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।