31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅਰੋੜਾ ਵਿਕਾਸ ਮੰਚ ਨੇ ਜ਼ਰੂਰਤਮੰਦ ਲੜਕੀ ਦੇ ਵਿਆਹ ਵਿਚ ਦਿੱਤਾ ਸਹਿਯੋਗ

ਅਜੀਤ ਡੈਸਕ 12-04-2026
ਅਬੋਹਰ, 11 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ | ਸੰਸਥਾ ਦੇ ਪ੍ਰਧਾਨ ਨੇ ਹੁਣ ਇਕ ਲੜਕੀ ਦੇ ਵਿਆਹ ਵਿਚ ਮਦਦ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ 'ਤੇ ਕਮਜ਼ੋਰ ਲੜਕੀ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ | ਜਾਂਚ ਤੋਂ ਬਾਅਦ ਇਕ ਲੜਕੀ ਦੇ ਵਿਆਹ ਲਈ ਸਾਰਾ ਰਾਸ਼ਨ ਸੁਰਿੰਦਰ ਮੋਹਨ ਨਾਗਪਾਲ ਵਲੋਂ ਦਿੱਤਾ ਗਿਆ | ਜਿਸ ਲਈ ਮੰਚ ਵਲੋਂ ਧੰਨਵਾਦ ਪ੍ਰਗਟ ਕੀਤਾ ਗਿਆ | ਇਸ ਮੌਕੇ ਗਗਨ ਚੁੱਘ ਅਤੇ ਸ਼ੀਨਮ ਗਿਲਹੋਤਰਾ ਮੌਜੂਦ ਸਨ | ਜਿਨ੍ਹਾਂ ਨੇ ਨਵੇਂ ਵਿਆਹੁਤਾ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਖ਼ੁਸ਼ਹਾਲ ਜੀਵਨ ਦੀ ਆਸ ਕੀਤੀ | ਉਨ੍ਹਾਂ ਦੱਸਿਆ ਕਿ ਮੰਚ ਨੇ ਇਸ ਲੜਕੀ ਸਮੇਤ 159 ਲੜਕੀਆਂ ਦੇ ਵਿਆਹ ਵਿਚ ਮਦਦ ਕਰ ਚੁੱਕਾ ਹੈ | ਇਸ ਲਈ ਮੰਚ ਨੇ ਸਾਰੇ ਦਾਨੀ ਲੋਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਹੈਰੀ ਸੰਧੂ ਨੇ ਵੱਖ-ਵੱਖ ਪਿੰਡਾਂ 'ਚ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਬਾਗ਼ਾਂ ਦਾ ਲਿਆ ਜਾਇਜ਼ਾ ਅਕਾਲੀ ਦਲ ਵੀ ਗ... ਅਗਲੀ ਖ਼ਬਰ ਵਿਧਾਇਕ ਸਵਨਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।