01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਾਈ ਜਸਪਾਲ ਸਿੰਘ ਨੇ ਲਗਾਇਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਮੁਫ਼ਤ ਇਲਾਜ ਦਾ ਕੈਂਪ ਪੰਜ ਦਰਜਨ ਤੋਂ ਵਧੇਰੇ ਲੋਕਾਂ ਨੇ ਉਠਾਇਆ ਲਾਭ

ਅਜੀਤ ਡੈਸਕ 12-04-2026
ਫਿਰੋਜ਼ਪੁਰ, 11 ਅਪ੍ਰੈਲ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਰਾਜ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਹਰੇਕ ਪਰਿਵਾਰ ਲਈ 10 ਲੱਖ ਦੇ ਮੁਫ਼ਤ ਇਲਾਜ ਦੀ ਸਹੂਲਤ ਦੇ ਕਾਰਡ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ | ਇਸੇ ਹੀ ਕੜੀ ਤਹਿਤ ਉੱਘੇ ਸਮਾਜ ਸੇਵੀ ਅਤੇ ਫੈਡਰੇਸ਼ਨ ਮਹਿਤਾ ਦੇ ਸੀਨੀਅਰ ਆਗੂ ਭਾਈ ਜਸਪਾਲ ਸਿੰਘ ਨੇ ਅੱਜ ਆਪਣੇ ਗ੍ਰਹਿ ਮੱਖੂ ਗੇਟ ਨੇੜੇ ਇਕ ਕੈਂਪ ਲਗਾਇਆ | ਜਿਸ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਪਰਿਵਾਰ ਲਈ 10 ਲੱਖ ਮੁਫ਼ਤ ਇਲਾਜ ਦੇ ਕਾਰਡ ਬਣਵਾਏ ਗਏ | ਜਿਸ ਵਿਚ ਕਰੀਬ ਪੰਜ ਦਰਜਨ ਤੋਂ ਵਧੇਰੇ ਵਿਅਕਤੀਆਂ ਨੇ ਆਪਣੇ ਕਾਰਡ ਬਣਵਾਏ ਇਸ ਸਮੇਂ ਇਸ ਯੋਜਨਾ ਦਾ ਲਾਭ ਉਠਾਉਣ ਵਾਲੇ ਵਿਅਕਤੀਆਂ ਨੇ ਗੱਲਬਾਤ ਦੌਰਾਨ ਜਿੱਥੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਉੱਥੇ ਭਾਈ ਜਸਪਾਲ ਸਿੰਘ ਵਲੋਂ ਇਸ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਗੈਰ ਕਿਸੇ ਖੱਜਲ ਖ਼ਰਾਬੀ ਤੋਂ ਸ਼ਾਂਤ ਅਤੇ ਸੁਖਾਵੇਂ ਮਾਹੌਲ ਚ ਆਪਣੇ ਕਾਰਡ ਬਣਵਾਏ ਹਨ | ਇਸ ਸਮੇਂ ਫੈਡਰੇਸ਼ਨ ਆਗੂ ਭਾਈ ਜਸਪਾਲ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਭਾਈ ਜਸਪਾਲ ਸਿੰਘ ਦੇ ਜਥੇਬੰਦੀ ਦੇ ਆਗੂਆਂ ਕੁਲਦੀਪ ਸਿੰਘ ਨੰਢਾ, ਹਰਜਿੰਦਰ ਸਿੰਘ ਬੱਗਾ, ਜਸਬੀਰ ਸਿੰਘ ਜੱਸ ,ਰਣਜੀਤ ਸਿੰਘ ਬੱਬਲੂ ਆਦਿ ਨੇ ਖਾਸ ਭੂਮਿਕਾ ਨਿਭਾਈ |
ਪਿਛਲੀ ਖ਼ਬਰ ਅਨਾਜ ਮੰਡੀ ਬਨੂੜ ਦੀ ਆੜ੍ਹਤੀ ਐਸੋਸੀਏਸ਼ਨ ਵਲੋਂ ਪਨਗਰੇਨ ਦੇ ਇੰਸਪੈਕਟਰ 'ਤੇ ਪੈਸੇ ਮੰਗਣ ਦੇ ਦੋਸ਼ ਅਗਲੀ ਖ਼ਬਰ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।