ਮੁੱਦਕੀ, 29 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੁਆਰਾ ਸੰਗਠਨਾਤਮਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੌਜਵਾਨ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ | ਇਸੇ ਲੜੀ ਦੇ ਚੱਲਦਿਆਂ ਨੌਜਵਾਨ ਭਾਜਪਾ ਆਗੂ ਜਸਵਿੰਦਰ ਸਿੰਘ ਬੱਬੂ ਭੈਲ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਮੰਡਲ ਮੁੱਦਕੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਅਵਤਾਰ ਸਿੰਘ ਮਿੰਨਾ ਜ਼ੀਰਾ, ਅਮਰਜੀਤ ਸਿੰਘ ਘਾਰੂ ਮੁੱਖ ਸੇਵਾਦਾਰ ਹਲਕਾ ਫ਼ਿਰੋਜ਼ਪੁਰ ਦਿਹਾਤੀ, ਸੁਰਜੀਤ ਸਿੰਘ ਸਦਰਦੀਨ, ਸ਼ਮਸ਼ੇਰ ਸਿੰਘ ਕਾਕੜ, ਦਵਿੰਦਰ ਬਜਾਜ, ਨਤਿੰਦਰ ਮੁਖੀਜਾ, ਅਸ਼ਵਨੀ ਧੀਂਗੜਾ ਵਕੀਲ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਵਿਜੇ ਕੁਮਾਰ ਕੈਂਥ ਮੀਤ ਪ੍ਰਧਾਨ ਫ਼ਿਰੋਜ਼ਪੁਰ, ਲਵਪ੍ਰੀਤ ਸਿੰਘ ਮੀਤ ਪ੍ਰਧਾਨ ਫ਼ਿਰੋਜ਼ਪੁਰ, ਅਸ਼ਵਨੀ ਕੁਮਾਰ ਗਰੋਵਰ, ਹਰਿੰਦਰ ਸਿੰਘ ਕੁਲ ਜਨਰਲ ਸਕੱਤਰ ਫ਼ਿਰੋਜ਼ਪੁਰ ਭਾਜਪਾ, ਮੈਡਮ ਰੂਨਾ ਰਾਜਪੂਤ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਮਹਿਲਾ ਵਿੰਗ, ਸੁਖਮੰਦਰ ਸਿੰਘ ਮਿਸ਼ਰੀ ਵਾਲਾ ਮੀਤ ਪ੍ਰਧਾਨ ਕਿਸਾਨ ਮੋਰਚਾ, ਸ਼ਾਮ ਸੁੰਦਰ ਬਾਂਸਲ ਪ੍ਰਧਾਨ ਮੰਡਲ ਤਲਵੰਡੀ ਭਾਈ ਭਾਜਪਾ, ਵਿਕਰਮਜੀਤ ਸਿੰਘ ਪ੍ਰਧਾਨ ਮੰਡਲ ਸਦਰਦੀਨ ਭਾਜਪਾ, ਵਿੱਕੀ ਸੂਦ ਮੰਡਲ ਪ੍ਰਧਾਨ ਜ਼ੀਰਾ ਭਾਜਪਾ, ਡਾ. ਰਾਜੀਵ ਕੁਮਾਰ ਪ੍ਰਧਾਨ ਵਿਕਲਾਂਗ ਵਿੰਗ ਪੰਜਾਬ, ਕਾਰਜ ਸਿੰਘ ਆਹਲਾ ਮਖੂ, ਜਸਵਿੰਦਰ ਸਿੰਘ ਸ਼ਹੀਦ, ਪਵਨ ਕੁਮਾਰ ਗਰਗ ਮੀਤ ਪ੍ਰਧਾਨ, ਡਾ. ਵਿਨੋਦ ਕੁਮਾਰ ਮੀਤ ਪ੍ਰਧਾਨ ਮੰਡਲ ਮੁੱਦਕੀ, ਲਖਵਿੰਦਰ ਸਿੰਘ ਕਰਮੂਵਾਲਾ, ਗੁਰਵਿੰਦਰ ਸਿੰਘ ਮੋਹਕਮ ਵਾਲਾ, ਰਾਜੇਸ਼ ਕੁਮਾਰ ਮਹਿਤਾ, ਇੰਦਰਜੀਤ ਕੌਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਮਹਾਂ ਵਿੰਗ, ਲਖਵਿੰਦਰ ਕੌਰ ਪ੍ਰਧਾਨ ਮੰਡਲ ਮੁੱਦਕੀ ਮਹਿਲਾ ਵਿੰਗ, ਰਾਜ ਕੁਮਾਰ ਚਾਵਲਾ, ਗੁਰਿੰਦਰਪਾਲ ਸਿੰਘ ਕਾਲੀ, ਸੁਖਵਿੰਦਰ ਸਿੰਘ ਸੁੱਖੀ ਭੁੱਲਰ, ਗੁਰਭੇਜ ਸਿੰਘ ਭੇਜਾ, ਅਸ਼ੋਕ ਕੁਮਾਰ ਪਿੰਕੀ, ਹਰਦੇਵ ਸਿੰਘ ਬਰਾੜ, ਦਮਨ ਸਿੰਘ, ਪੂਰਨ ਸਿੰਘ ਚੰਦੜ, ਨਾਹਰ ਸਿੰਘ ਮਿਰਜ਼ੇ ਕੇ ਮੰਡਲ ਪ੍ਰਧਾਨ ਕਿਸਾਨ ਮੋਰਚਾ, ਰੇਸ਼ਮ ਸਿੰਘ ਲੁਹਾਮ, ਗੁਰਾ ਸਿੰਘ ਲੁਹਾਮ, ਗੁਰਲਾਭ ਸਿੰਘ ਲੱਲੇ, ਦੀਦਾਰ ਸਿੰਘ ਗਿੱਲ, ਮਨਦੀਪ ਸਿੰਘ ਸ਼ਹਿਜ਼ਾਦੀ, ਹਰਮਨਪ੍ਰੀਤ ਸਿੰਘ ਸ਼ਹਿਜ਼ਾਦੀ ਆਦਿ ਨੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ |