ਮਮਦੋਟ, 29 ਅਪ੍ਰੈਲ(ਰਾਜਿੰਦਰ ਸਿੰਘ ਹਾਂਡਾ)-ਸਬ ਤਹਿਸੀਲ ਮਮਦੋਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਕਰਮਚਾਰੀ ਰਾਮ ਸ਼ਰਨ ਦੀ ਸੇਵਾਮੁਕਤੀ ਮੌਕੇ ਨਾਇਬ ਤਹਿਸੀਲਦਾਰ ਅਤੇ ਸਾਥੀ ਕਰਮਚਾਰੀਆਂ ਵਲੋ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ | ਦਫ਼ਤਰ ਵਿਚ ਨਿਭਾਈਆਂ ਚੰਗੀਆਂ ਅਤੇ ਬੇਦਾਗ਼ ਸੇਵਾਵਾਂ ਤੋਂ ਬਾਅਦ ਸੇਵਾਮੁਕਤੀ ਮੌਕੇ ਨਾਇਬ ਤਹਿਸੀਲਦਾਰ ਰਮੇਸ਼ ਢੀਂਗਰਾਂ, ਰੀਡਰ ਸੋਨੂੰ, ਰਜਿਸਟਰੀ ਕਲਰਕ ਲੱਕੀ, ਕੰਪਿਊਟਰ ਆਪਰੇਟਰ ਮੈਨੰੂ ਮਹਿਤਾ, ਪਟਵਾਰੀ ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਐਡਵੋਕੇਟ ਜਗੀਰ ਗਰੋਵਰ, ਵਸੀਕਾ ਨਵੀਸ ਸੰਜੀਵ ਅਰੋੜਾ, ਰਾਜਿੰਦਰ ਸਿੰਘ, ਦਫ਼ਤਰੀ ਸਟਾਫ਼ ਹਰਨਾਮ ਸਿੰਘ, ਰਾਹੁਲ ਪੁਰੀ, ਬਗ਼ੀਚਾ ਸਿੰਘ, ਸੰਨੀ ਮਹਿਤਾ ਸਮੇਤ ਸਮੂਹ ਸਾਥੀਆਂ ਵਲੋਂ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕਰਦਿਆਂ ਵਿਦਾਇਗੀ ਪਾਰਟੀ ਦੇ ਕੇ ਰਵਾਨਾ ਕੀਤਾ ਗਿਆ |