ਜ਼ੀਰਾ, 30 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ 14 ਵਿਦਿਆਰਥੀਆਂ ਨੇ ਐਨ. ਐਮ. ਐਮ. ਐਸ ਵਜ਼ੀਫ਼ਾ ਪ੍ਰੀਖਿਆ ਵਿਚ ਪੰਜਾਬ ਪੱਧਰੀ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਕਰਮਜੀਤ ਸਿੰਘ ਜੋਸਨ ਨੇ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਐਨ.ਐਮ. ਐਮ.ਐਸ ਵਜ਼ੀਫ਼ਾ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਸਕੂਲ ਜ਼ੀਰਾ ਦੇ 14 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ | ਜਿਸ ਵਿਚੋਂ ਪੰਜਾਬ ਪੱਧਰ 'ਤੇ ਪਹਿਲੀ,ਦੂਜੀ,ਚੌਥੀ, ਪੰਜਵੀਂ ਅਤੇ ਛੇਵੀਂ ਪੁਜ਼ੀਸ਼ਨ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਪੰਜਾਬ ਪੱਧਰ 'ਤੇ ਰੌਸ਼ਨ ਕੀਤਾ | ਜੋ ਸਕੂਲ ਅਤੇ ਇਲਾਕੇ ਲਈ ਬੜੀ ਮਾਣ ਵਾਲੀ ਗੱਲ ਹੈ | ਇਸ ਮੌਕੇ ਜਮਾਤ ਇੰਚਾਰਜ ਕੁਲਵਿੰਦਰ ਸਿੰਘ ਵਿਗਿਆਨ ਮਾਸਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀ ਅਰਜਨ ਨੇ ਅਤੇ ਸੁਖਚੈਨ ਸਿੰਘ ਨੇ ਪੰਜਾਬ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਇਹਨਾਂ ਤੋ ਇਲਾਵਾ 12 ਹੋਰ ਵਿਦਿਆਰਥੀ ਅਨਵੀਰ ਸਿੰਘ , ਗੁਰਸ਼ੇਰ ਗਿੱਲ , ਸੁਖਪ੍ਰੀਤ ਸਿੰਘ , ਅੰਸ਼ , ਮਨਵੀਰ ਸਿੰਘ , ਅਨਮੋਲ , ਮਨਦੀਪ ਸਿੰਘ,ਅਰਮਾਨ ਸਿੰਘ, ਬਲਜੀਤ, ਅਨਮੋਲਪ੍ਰੀਤ ਸਿੰਘ, ਜਰਮਨਦੀਪ ਸਿੰਘ , ਪਿ੍ੰਸਦੀਪ ਸਿੰਘ ਨੇ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਕਰਮਜੀਤ ਸਿੰਘ ਜੋਸਨ ਅਤੇ ਮੈਡਮ ਨਿਰਮਲਜੀਤ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਦੌਰਾਨ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਦਵਿੰਦਰ ਸਿੰਘ ਸੰਧੂ ,ਮਹਾਂਵੀਰ ਬਾਂਸਲ, ਦਿਲਪ੍ਰੀਤ ਸਿੰਘ,ਨਵੀਨ ਸਚਦੇਵਾ, ਬਲਵਿੰਦਰ ਸਿੰਘ, ਸਰਬਜੀਤ ਸਿੰਘ,ਮਮਤਾ ਪੁਰੀ, ਸੁਮਨ ਸਚਦੇਵਾ ,ਸੁਖਜੀਤ ਕੌਰ, ਮਨਿੰਦਰਜੀਤ ਕੌਰ, ਗੁਰਵਿੰਦਰ ਸਿੰਘ,ਸੁਰਜੀਤ ਕੌਰ, ਮਨੀਸ਼ਾ ਸ਼ਰਮਾ, ਕਿਰਨਦੀਪ ਕੌਰ, ਹਰਪ੍ਰੀਤ ਸਿੰਘ ਡੀ ਪੀ, ਕੁਲਵਿੰਦਰ ਸਿੰਘ, ਅਜੈ ਕੁਮਾਰ, ਹਰਜਿੰਦਰ ਸਿੰਘ, ਅਸ਼ਵਨੀ ਕੁਮਾਰ, ਅਮਰਜੀਤ ਸਿੰਘ ਸੰਧੂ, ਗੁਰਮੀਤ ਕੌਰ, ਸ੍ਰੀਮਤੀ ਰਿਚਾ ਕੁਮਾਰੀ, ਦਰਸ਼ਨ ਲਾਲ , ਬਲਜਿੰਦਰ ਸਿੰਘ, ਗੁਰਸ਼ਾਮ ਸਿੰਘ, ਰਣਬੀਰ ਸਿੰਘ, ਦੀਪਾਂਕਰ ਮਿੱਤਲ, ਜਗਤਾਰ ਸਿੰਘ, ਚਮਕੌਰ ਸਿੰਘ, ਮੈਡਮ ਮਨਮੋਹਣ ਕੌਰ, ਸੁਖਪਾਲ ਕੌਰ, ਮੈਡਮ ਸੰਦੀਪ ਕੌਰ, ਮੈਡਮ ਵੰਦਨਾ, ਸੁਖਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ |